ਜੰਮੀ ਹੋਈ ਝੀਲ ‘ਚ ਗਿਰੇ ਸੈਲਾਨੀ, ਮੌਕੇ ‘ਤੇ ਮੌਜੂਦ ਹੋਰ ਸੈਲਾਨੀਆਂ ਨੇ ਮੁਸ਼ਕਿਲ ਨਾਲ ਬਚਾਇਆ

Global Team
3 Min Read

ਨਿਊਜ਼ ਡੈਸਕ: ਅਰੁਣਾਚਲ ਪ੍ਰਦੇਸ਼ ਵਿੱਚ ਸੈਲਾ ਦੱਰੇ ਵਿੱਚ ਸੈਲਾਨੀ ਜੰਮੀ ਹੋਈ ਝੀਲ ‘ਚ ਮਸਤੀ ਕਰ ਰਹੇ ਸਨ ਕਿ ਅਚਾਨਕ ਝੀਲ ਦੀ ਬਰਫ ਟੁੱਟ ਗਈ ਅਤੇ ਉਹ ਬਰਫੀਲੇ ਪਾਣੀ ‘ਚ ਜਾ ਡਿੱਗ ਗਏ। ਮੌਕੇ ‘ਤੇ ਮੌਜੂਦ ਹੋਰ ਸੈਲਾਨੀਆਂ ਨੇ ਮੁਸ਼ਕਿਲ ਨਾਲ ਸਾਰਿਆਂ ਨੂੰ ਬਚਾਇਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਸੈਲਾਨੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

ਦਰਅਸਲ ਸਰਦੀਆਂ ‘ਚ ਅਰੁਣਾਚਲ ਪ੍ਰਦੇਸ਼ ‘ਚ ਸੇਲਾ ਦੱਰੇ ‘ਤੇ ਬਣੀ ਝੀਲ ਜੰਮ ਜਾਂਦੀ ਹੈ। ਐਤਵਾਰ ਨੂੰ ਸੈਲਾਨੀਆਂ ਦਾ ਇੱਕ ਸਮੂਹ ਝੀਲ ਵਿੱਚ ਬਰਫ਼ ਉੱਤੇ ਮਸਤੀ ਕਰ ਰਿਹਾ ਸੀ। ਅਚਾਨਕ ਬਰਫ਼ ਟੁੱਟ ਗਈ ਅਤੇ ਸਾਰੇ ਝੀਲ ਦੇ ਪਾਣੀ ਵਿੱਚ ਡਿੱਗ ਗਏ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਚਾਰ ਲੋਕ ਜੰਮੀ ਹੋਈ ਝੀਲ ਦੇ ਇਕ ਹਿੱਸੇ ‘ਚ ਫਸੇ ਹੋਏ ਹਨ। ਇਨ੍ਹਾਂ ਵਿੱਚ ਦੋ ਔਰਤਾਂ ਵੀ ਹਨ। ਉਹ ਮਦਦ ਲਈ ਪੁਕਾਰ ਰਹੇ ਹਨ। ਇਸ ਤੋਂ ਬਾਅਦ ਕੁਝ ਸਥਾਨਿਕ ਲੋਕ ਅਤੇ ਸੈਲਾਨੀ ਉੱਥੇ ਪਹੁੰਚ ਗਏ ਅਤੇ ਬਾਂਸ ਦੇ ਡੰਡਿਆਂ ਦੀ ਮਦਦ ਨਾਲ ਸਾਰਿਆਂ ਨੂੰ ਬਚਾਇਆ। ਘਟਨਾ ਤੋਂ ਬਾਅਦ ਸੈਰ-ਸਪਾਟਾ ਅਧਿਕਾਰੀਆਂ ਨੇ ਸੈਲਾਨੀਆਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ।

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਘਟਨਾ ਦੀ ਵੀਡੀਓ ਸਾਂਝੀ ਕੀਤੀ ਅਤੇ ਸੈਲਾਨੀਆਂ ਨੂੰ ਮੁਸ਼ਕਿਲ ਖੇਤਰਾਂ ਵਿੱਚ ਜਾਣ ਤੋਂ ਬਚਣ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਐਕਸ ‘ਤੇ ਲਿਖਿਆ ਕਿ ਅਰੁਣਾਚਲ ਪ੍ਰਦੇਸ਼ ਦੇ ਸੇਲਾ ਪਾਸ ‘ਤੇ ਸੈਲਾਨੀਆਂ ਨੂੰ ਮੇਰੀ ਸਲਾਹ: ਤਜਰਬੇਕਾਰ ਲੋਕਾਂ ਨਾਲ ਜੰਮੀਆਂ ਝੀਲਾਂ ‘ਤੇ ਸੈਰ ਕਰੋ, ਤਿਲਕਣ ਵਾਲੀਆਂ ਬਰਫ਼ ਵਾਲੀਆਂ ਸੜਕਾਂ ‘ਤੇ ਸਾਵਧਾਨੀ ਨਾਲ ਗੱਡੀ ਚਲਾਓ ਅਤੇ ਬਰਫ਼ਬਾਰੀ ਤੋਂ ਸਾਵਧਾਨ ਰਹੋ। ਤਾਪਮਾਨ ਠੰਢਾ ਹੈ, ਇਸ ਲਈ ਗਰਮ ਕੱਪੜੇ ਪਾਓ ਅਤੇ ਆਨੰਦ ਲਓ। ਤੁਹਾਡੀ ਸੁਰੱਖਿਆ ਮਹੱਤਵਪੂਰਨ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment