ਨਿਊਯਾਰਕ ਥਰੂਵੇਅ ‘ਤੇ ਨਿਆਗਰਾ ਫਾਲਸ ਲਈ ਜਾ ਰਹੀ ਟੂਰ ਬੱਸ ਹਾਦਸਾਗ੍ਰਸਤ, 57 ਯਾਤਰੀ ਜ਼ਖਮੀ

TeamGlobalPunjab
1 Min Read

ਫਰਿਜ਼ਨੋ: ਸੂਬਾਈ ਪੁਲਿਸ ਅਤੇ ਇੱਕ ਹਸਪਤਾਲ ਨੇ ਦੱਸਿਆ ਕਿ ਨਿਆਗਰਾ ਫਾਲਸ ਲਈ ਜਾ ਰਹੀ ਇੱਕ ਟੂਰ ਬੱਸ ਨਿਊਯਾਰਕ ਸਟੇਟ ਥਰੂਵੇਅ ਤੋਂ ਚੱਲ ਕੇ ਰਾਸਤੇ ‘ਚ ਸੈਂਟਰਲ ਨਿਊਯਾਰਕ ‘ਚ ਹਾਦਸੇ ਦੌਰਾਨ ਪਲਟ ਗਈ। ਜਿਸ ਤੋਂ ਬਾਅਦ 50 ਤੋਂ ਵੱਧ ਲੋਕਾਂ ਨੂੰ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ।

ਅਧਿਕਾਰੀਆਂ ਮੁਤਾਬਕ ਬੱਸ ਦੁਪਹਿਰ 12:40 ਵਜੇ ਦੇ ਕਰੀਬ ਵੀਡਸਪੋਰਟ ਪਿੰਡ ਦੇ ਨੇੜੇ ਹਾਈਵੇਅ ਦੇ ਪੱਛਮ ਵਾਲੇ ਪਾਸੇ ਸੜਕ ਦੇ ਨਾਲ ਪਲਟ ਗਈ। ਇਸ ਬੱਸ ‘ਚ 57 ਲੋਕ ਸਵਾਰ ਸਨ ਅਤੇ ਸਾਰਿਆਂ ਨੂੰ ਮਾਮੂਲੀ ਤੋਂ ਲੈ ਕੇ ਗੰਭੀਰ ਸੱਟਾਂ ਲਈ ਹਸਪਤਾਲ ਲਿਜਾਇਆ ਗਿਆ।ਅਧਿਕਾਰੀਆਂ ਨੇ ਇਕ ਰਿਲੀਜ਼ ਵਿੱਚ ਕਿਹਾ ਕਿ ਇਹ ਅਸਪਸ਼ਟ ਹੈ ਕਿ ਬੱਸ ਸੜਕ ਤੋਂ ਕਿਵੇਂ ਉਤਰ ਗਈ।

ਜੇ.ਟੀ.ਆਰ. ਟਰਾਂਸਪੋਰਟੇਸ਼ਨ ਦੀ ਇਸ ਬੱਸ ਦੇ ਡਰਾਈਵਰ ਦੀ ਪਛਾਣ ਨਿਊਯਾਰਕ ਦੇ ਵਿੰਗਡੇਲ ਨਾਲ ਸਬੰਧਿਤ 66 ਸਾਲਾਂ ਫਰਮੀਨ ਵੈਸਕੁਜ਼ ਵਜੋਂ ਹੋਈ ਹੈ, ਨੂੰ ਵੀ ਜ਼ਖਮੀ ਹੋਣ ਕਾਰਨ ਹਸਪਤਾਲ ਭੇਜਿਆ ਗਿਆ। ਸਟੇਟ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਪੱਛਮ ਵੱਲ ਜਾਣ ਵਾਲੀ ਸੜਕ ਨੂੰ ਸ਼ਾਮ ਤੱਕ ਬੰਦ ਕੀਤਾ ਗਿਆ ਅਤੇ ਆਵਾਜਾਈ ਨੂੰ ਅੱਠ ਮੀਲ ਤੱਕ ਇੱਕ ਦਿਸ਼ਾ ‘ਚ ਕੰਟਰੋਲ ਕੀਤਾ ਗਿਆ।ਸਥਾਨਕ ਰਿਪੋਰਟਾਂ ਅਨੁਸਾਰ ਬੱਸ ਹਡਸਨ ਵੈਲੀ ਦੇ ਪੌਫਕੀਪੀ ਤੋਂ ਨਿਆਗਰਾ ਫਾਲਸ ਵੱਲ ਜਾ ਰਹੀ ਸੀ।

- Advertisement -

Share this Article
Leave a comment