ਵੈਕਸੀਨ ਬਾਰੇ ਗਲਤ ਜਾਣਕਾਰੀ ਫੈਲਾਉਣ ਤੇ ਹਸਪਤਾਲ ਦੇ ਕੰਮ ‘ਚ ਅੜਿੱਕਾ ਪਾਉਣ ਵਾਲਿਆਂ ਨੂੰ ਟੋਰਾਂਟੋ ਪੁਲਿਸ ਕਰੇਗੀ ਗ੍ਰਿਫਤਾਰ

TeamGlobalPunjab
2 Min Read

ਟੋਰਾਂਟੋ : ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਟੋਰਾਂਟੋ ਦੇ ਜਨਰਲ ਹਸਪਤਾਲ ਦੇ ਬਾਹਰ ਕੀਤੀ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਵਲੋਂ ਹਸਪਤਾਲ ਤੱਕ ਪਹੁੰਚਣ ਵਾਲੀ ਐਂਬੂਲੈਂਸ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਐਤਵਾਰ ਸ਼ਾਮ ਨੂੰ ਟੋਰੀ ਨੇ ਆਖਿਆ ਕਿ ਰੋਸ ਮੁਜ਼ਾਹਰਾ ਕਰਨਾ ਸਾਡਾ ਸਾਰਿਆਂ ਦਾ ਹੱਕ ਹੈ ਪਰ ਉਸ ਅਧਿਕਾਰ ਨੂੰ ਹਸਪਤਾਲ ਦੇ ਬਾਹਰ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਵਰਤਿਆ ਜਾਵੇ ਜਾਂ ਮਹਾਂਮਾਰੀ ਦੌਰਾਨ ਵੈਕਸੀਨਜ਼ ਬਾਰੇ ਗਲਤ ਜਾਣਕਾਰੀ ਫੈਲਾਉਣ ਲਈ ਵਰਤਿਆ ਜਾਵੇ ਇਸ ਤਰ੍ਹਾਂ ਦੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਟੋਰਾਂਟੋ ਪੁਲਿਸ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਟਵੀਟ ਵਿੱਚ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਂਲ ਮੁਜ਼ਾਹਰਾ ਕਰਨ ਦੀ ਸਾਰਿਆਂ ਦੇ ਜਜ਼ਬੇ ਦੀ ਕਦਰ ਕਰਦੇ ਹਨ ਪਰ ਹਸਪਤਾਲ ਦੇ ਕੰਮਕਾਜ ਵਿੱਚ ਵਿਘਣ ਪਾਉਣਾ ਤੇ ਪਬਲਿਕ ਸੇਫਟੀ ਨੂੰ ਖਤਰੇ ਵਿੱਚ ਪਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

- Advertisement -
TAGGED: ,
Share this Article
Leave a comment