Home / ਕੈਨੇਡਾ / ਅੰਮ੍ਰਿਤਸਰ-ਟੋਰਾਂਟੋ ਲਈ ਸਿੱਧੀ ਉਡਾਣ ਦੀ ਬੁਕਿੰਗ ਸ਼ੁਰੂ, ਜਾਣੋ ਕਿਰਾਇਆ
toronto amritsar flight bookings price

ਅੰਮ੍ਰਿਤਸਰ-ਟੋਰਾਂਟੋ ਲਈ ਸਿੱਧੀ ਉਡਾਣ ਦੀ ਬੁਕਿੰਗ ਸ਼ੁਰੂ, ਜਾਣੋ ਕਿਰਾਇਆ

ਟੋਰਾਂਟੋ: ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਨਿਵਾਸੀਆਂ ਤੇ ਉੱਤਰੀ ਕੈਨੇਡਾ ‘ਚ ਵਸਦੇ ਭਾਰਤੀ ਮੂਲ ਦੇ ਖ਼ਾਸ ਕਰ ਕੇ ਪੰਜਾਬੀ ਸ਼ਰਧਾਲੂਆਂ ਦੀ ਚਿਰਾਂ ਤੋਂ ਪੁਰਜ਼ੋਰ ਮੰਗ ਪੂਰੀ ਹੋਣ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਪਹਿਲੀ ਉਡਾਣ ਲਈ ਬੁਕਿੰਗਾਂ ਵੀ ਸ਼ੁਰੂ ਹੋ ਗਈਆਂ ਹਨ। ਏਅਰ ਇੰਡੀਆ ਦੇ ਪਹਿਲੇ ਜਹਾਜ਼ ਦੀ ਉਡਾਣ 27 ਸਤੰਬਰ ਨੂੰ ਕੌਮਾਂਤਰੀ ਸੈਰ-ਸਪਾਟਾ ਦਿਹਾੜੇ ਮੌਕੇ ਰਵਾਨਾ ਕੀਤੀ ਜਾਵੇਗੀ। ਏਅਰ ਇੰਡੀਆ ਵੱਲੋਂ ਇਕ ਪਾਸੇ ਦਾ ਕਿਰਾਇਆ 50 ਹਜ਼ਾਰ 890 ਰੁਪਏ ਤੈਅ ਕੀਤਾ ਗਿਆ ਹੈ ਜਦਕਿ ਰਿਟਰਨ ਟਿਕਟ ਲੈਣ ‘ਤੇ 92 ਹਜ਼ਾਰ 737 ਰੁਪਏ ਅਦਾ ਕਰਨੇ ਹੋਣਗੇ। ਏਅਰ ਇੰਡੀਆ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਉਡਾਣ ਹਫ਼ਤੇ ਵਿਚ ਤਿੰਨ ਦਿਨ ਚੱਲੇਗੀ ਜੋ ਕਿ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 3 ਵਜੇ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ ਤੇ ਟੋਰਾਂਟੋ ਦਾ ਸਫ਼ਰ ਤੈਅ ਕਰਨ ਵਿਚ 16 ਘੰਟੇ ਦਾ ਸਮਾਂ ਲੱਗੇਗਾ। ਪੰਜਾਬ ਤੋਂ ਮੁਸਾਫ਼ਰਾਂ ਨੂੰ ਲਿਆਉਣ ਲਈ ਐਤਵਾਰ, ਮੰਗਲਵਾਰ ਅਤੇ ਵੀਰਵਾਰ ਨੂੰ ਸ਼ਾਮ 7 ਵਜੇ ਅਤੇ 7.50 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਜਹਾਜ਼ ਰਵਾਨਾ ਹੋਣਗੇ ਅਤੇ 45 ਮਿੰਟ ਦੇ ਸਫ਼ਰ ਮਗਰੋਂ ਸਾਰੇ ਮੁਸਾਫ਼ਰ ਦਿੱਲੀ ਪਹੁੰਚ ਜਾਣਗੇ। ਇਨਾਂ ਮੁਸਾਫ਼ਰਾਂ ਨੂੰ ਦਿੱਲੀ ਤੋਂ ਬੋਇੰਗ 777 ਹਵਾਈ ਜਹਾਜ਼ ਰਾਹੀਂ ਟੋਰਾਂਟੋ ਰਵਾਨਾ ਕੀਤਾ ਜਾਵੇਗਾ। ਮੁਸਾਫ਼ਰਾਂ ਦੀ ਇੰਮੀਗ੍ਰੇਸ਼ਨ, ਸੁਰੱਖਿਆ ਜਾਂਚ ਅਤੇ ਕਸਟਮਜ਼ ਕਲੀਅਰੈਂਸ ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੀ ਕਰ ਦਿਤੀ ਜਾਵੇਗੀ। ਯਾਤਰੀਆਂ ਨੂੰ ਆਪਣੇ ਨਾਲ 23 ਕਿਲੋ ਵਜ਼ਨੀ ਸਮਾਨ ਅਤੇ ਇਕ ਹੈਂਡ ਬੈਗ ਲਿਜਾਣ ਦੀ ਇਜਾਜ਼ਤ ਹੋਵੇਗੀ। ਦੂਜੇ ਪਾਸੇ ਟੋਰਾਂਟੋ ਤੋਂ ਪੰਜਾਬ ਆਉਣ ਲਈ ਹਵਾਈ ਜਹਾਜ਼ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਰਾਤ 11.45 ਵਜੇ ਰਵਾਨਾ ਹੋਣਗੇ। ਏਅਰ ਇੰਡੀਆ ਦੇ ਪੰਜਾਬੀ ਮਾਮਲਿਆਂ ਦੇ ਮੈਨੇਜਰ ਆਰ.ਕੇ. ਨੇਗੀ ਨੇ ਦੱਸਿਆ ਕਿ ਮੁਸਾਫ਼ਰਾਂ ਦੀ ਮੰਗ ਦੇ ਆਧਾਰ ‘ਤੇ ਹਫ਼ਤੇ ਵਿਚ ਤਿੰਨ ਦਿਨ ਚੱਲਣ ਵਾਲੀ ਉਡਾਣ ਦੇ ਗੇੜਿਆਂ ਵਿਚ ਵਾਧਾ ਵੀ ਕੀਤਾ ਜਾ ਸਕਦਾ ਹੈ।

Check Also

ਭਾਰਤ ਦੇ ਆਜ਼ਾਦੀ ਦਿਵਸ ‘ਤੇ ਰਚਿਆ ਜਾਵੇਗਾ ਇਤਿਹਾਸ, ਪਹਿਲੀ ਵਾਰ ਟਾਈਮਸ ਸਕਵੇਅਰ ‘ਤੇ ਲਹਿਰਾਏਗਾ ਭਾਰਤੀ ਤਿਰੰਗਾ

ਨਿਊਯਾਰਕ : ਭਾਰਤ ਦੇ ਆਜ਼ਾਦੀ ਦਿਵਸ ‘ਤੇ ਇਸ ਵਾਰ ਨਿਊਯਾਰਕ ਸਿਟੀ ਦੇ ਪ੍ਰਸਿੱਧ ਟਾਈਮਸ ਸਕਵੇਅਰ …

Leave a Reply

Your email address will not be published. Required fields are marked *