ਪੰਜਾਬ ‘ਚ ਅੱਜ 3 ਘੰਟੇ ਟੋਲ ਪਲਾਜ਼ਾ ਹੋਣਗੇ ਫ਼ਰੀ, ਕੌਮੀ ਇਨਸਾਫ਼ ਮੋਰਚਾ ਬੈਠੇਗਾ ਧਰਨੇ ‘ਤੇ

Rajneet Kaur
2 Min Read

ਚੰਡੀਗੜ੍ਹ: ਕੌਮੀ ਇਨਸਾਫ ਮੋਰਚਾ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਅੰਦੋਲਨ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮੋਰਚਾ ਨੇ ਐਲਾਨ ਕੀਤਾ ਹੈ ਕਿ ਸ਼ਨੀਵਾਰ ਨੂੰ ਮੋਰਚਾ ਵਰਕਰ ਰੋਸ ਵਜੋਂ ਪੰਜਾਬ ਭਰ ਦੇ ਹਰ ਟੋਲ ਪਲਾਜ਼ਾ ਨੂੰ ਤਿੰਨ ਘੰਟੇ ਲਈ ਮੁਫ਼ਤ ਕਰ ਦੇਣਗੇ।  ਮੋਰਚਾ 9 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ ’ਤੇ ਰੋਸ ਪ੍ਰਦਰਸ਼ਨ ਕਰੇਗਾ। ਕੌਮੀ ਇਨਸਾਫ਼ ਮੋਰਚਾ ਨੇ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਵਾਹਨਾਂ ਲਈ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ।

ਸ਼੍ਰੋਮਣੀ ਕਮੇਟੀ ਦੀ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮਾਂ ’ਤੇ ਸੱਦੀ ਗਈ ਹੈ। ਮੀਟਿੰਗ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਲਈ ਅੰਦੋਲਨ ਕਰਨ ਅਤੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਟਰਪਤੀ ਕੋਲ ਕੀਤੀ ਰਹਿਮ ਦੀ ਅਪੀਲ ਸਬੰਧੀ ਫੈਸਲਾ ਲਿਆ ਜਾਵੇਗਾ।

ਇਹ 13 ਟੋਲ ਪਲਾਜ਼ਾ ਬੰਦ ਕੀਤੇ ਜਾਣਗੇ

ਫ਼ਿਰੋਜ਼ਪੁਰ ਦਾ ਫ਼ਿਰੋਜ਼ਸ਼ਾਹ ਟੋਲ ਪਲਾਜ਼ਾ
ਤਾਰਾਪੁਰ ਟੋਲ ਪਲਾਜ਼ਾ
ਮੋਹਾਲੀ ਦਾ ਅਜ਼ੀਜ਼ਪੁਰ ਟੋਲ ਪਲਾਜ਼ਾ
ਭਾਗੋਮਾਜਰਾ ਟੋਲ ਪਲਾਜ਼ਾ
ਸੋਲਖੀਆਂ ਟੋਲ ਪਲਾਜ਼ਾ
ਬੜੌਦੀ ਟੋਲ ਪਲਾਜ਼ਾ
ਪਟਿਆਲਾ ਦਾ ਪਰੇੜੀ ਜੱਟਾ ਟੋਲ ਪਲਾਜ਼ਾ
ਜਲੰਧਰ ਦਾ ਬਾਮਨੀਵਾਲ ਟੋਲ ਪਲਾਜ਼ਾ
ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ
ਘੱਲਾਲ ਟੋਲ ਪਲਾਜ਼ਾ
ਫਰੀਦਕੋਟ ਦਾ ਤਾਰਾਪੁਰ ਟੋਲ ਪਲਾਜ਼ਾ
ਤਲਵੰਡੀ ਭਾਈ ਟੋਲ ਪਲਾਜ਼ਾ
ਨਵਾਂਸ਼ਹਿਰ ਦਾ ਟੋਲ ਪਲਾਜ਼ਾ

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment