ਚੰਡੀਗੜ੍ਹ: ਪੰਜਾਬ ਵਿੱਚ ਖੇਤੀ ਟਿਊਬਵੈਲਾਂ ਉੱਤੇ ਨਿਰਭਰ ਹੋ ਗਈ ਹੈ, ਜਿਸ ਕਰਕੇ ਧਰਤੀ ਹੇਠਲੇ ਪਾਣੀ ਡੂੰਘੇ ਹੋ ਰਹੇ ਹਨ। 1970 ਤੱਕ ਪੰਜਾਬ ਦੇ ਵਿਚ ਮਹਿਜ਼ ਦੋ ਲੱਖ ਤੋਂ ਘੱਟ ਟਿਊਬਵੈਲ ਸਨ। 55 ਤੋਂ ਲੈ ਕੇ 60 ਫੀਸਦੀ ਤੱਕ ਦਾ ਰਕਬੇ ਦੀ ਨਹਿਰੀ ਪਾਣੀ ਦੇ ਨਾਲ ਸਿੰਚਾਈ ਕੀਤੀ ਜਾਂਦੀ ਸੀ, ਸਿਰਫ 12 ਫੀਸਦੀ ਰਕਬਾ ਹੀ ਟਿਊਬਵੈਲਾਂ ਦੇ ਪਾਣੀ ਉੱਤੇ ਨਿਰਭਰ ਸੀ, ਪਰ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਾਰੇ ਪੰਜਾਬ ਵਿੱਚ ਖੇਤੀਬਾੜੀ ਦੀ ਸਿੰਜਾਈ ਲਈ ਨਹਿਰੀ ਪਾਣੀ ਦੇਣ ਦੀ ਯੋਜਨਾ ਤੇ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਕੀਤਾ ਹੋਇਆ ਹੈ।
ਬਿਜਲੀ ਅਤੇ ਪਾਣੀ ਦੀ ਹੋਵੇਗੀ ਬੱਚਤ
ਸੀ.ਐਮ ਭਗਵੰਤ ਸਿੰਘ ਮਾਨ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਪੰਜਾਬ ਵਿੱਚ ਲੱਗੇ 14000 ਤੋਂ ਵੱਧ ਟਿਊਬਲ ਬੰਦ ਹੋਣਗੇ, ਜਿਸ ਨਾਲ ਜਿੱਥੇ ਬਿਜਲੀ ਅਤੇ ਪਾਣੀ ਦੀ ਬੱਚਤ ਹੋਵੇਗੀ , ਉਥੇ ਹੀ ਨਹਿਰੀ ਪਾਣੀ ਵਿੱਚ ਮਿਨਰਲ ਜਿਆਦਾ ਹੋਣ ਕਾਰਨ ਫਸਲਾਂ ਦੀ ਉਪਜ ਵਿੱਚ ਵੀ ਵਾਧਾ ਹੋਵੇਗਾ ।
ਕਿਸਾਨਾਂ ਨੇ ਕੀਤੀ ਸੀ ਮੰਗ
ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਨੂੰ ਨਰਮੇ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਰਮਾ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਅਪ੍ਰੈਲ 2023 ਮਹੀਨੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਰੋਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਸੀ।
ਟੋਲ ਫ਼੍ਰੀ ਨੰਬਰ ਕੀਤਾ ਜਾਰੀ
ਕਿਸਾਨਾਂ ਨੂੰ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਲਈ ਸਰਕਾਰ ਵੱਲੋਂ ਇਕ 1100 ਟੋਲ ਫ਼੍ਰੀ ਨੰਬਰ ਜਾਰੀ ਕੀਤਾ ਗਿਆ ਹੈ। ਨਹਿਰੀ ਪਾਣੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਚੌਕਸੀ ਵਧਾਈ ਗਈ ਹੈ ਅਤੇ ਜਲ ਸਰੋਤ ਵਿਭਾਗ ਨਾਲ ਮਿਲ ਕੇ ਪੁਲਿਸ ਵੱਲੋਂ ਵੀ ਵੱਡੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ।