TOKYO PARALYMPICS : ਮਰਿਅੱਪਨ ਥੰਗਾਵੇਲੂ ਨੇ ਉੱਚੀ ਛਾਲ ‘ਚ ਜਿੱਤਿਆ ਸਿਲਵਰ, ਭਾਰਤ ਦੇ ਮੈਡਲਾਂ ਦੀ ਗਿਣਤੀ 10 ਤੱਕ ਪੁੱਜੀ

TeamGlobalPunjab
2 Min Read

ਨਵੀਂ ਦਿੱਲੀ/ਟੋਕਿਓ : ਟੋਕੀਓ ਪੈਰਾਲਿੰਪਿਕਸ ਦੇ ਸੱਤਵੇਂ ਦਿਨ, ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਈ ਤਗਮੇ ਹਾਸਲ ਕੀਤੇ। ਸਿੰਘਰਾਜ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ ਮਰੀਯੱਪਨ ਥੰਗਾਵੇਲੂ ਅਤੇ ਸ਼ਰਦ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ-63 ਮੁਕਾਬਲੇ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। ਇਸ ਨਾਲ ਭਾਰਤ ਦੇ ਮੈਡਲ ਦੀ ਗਿਣਤੀ 10 ਹੋ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਭਾਰਤ ਨੇ ਦੋ ਸੋਨੇ ਸਮੇਤ ਪੰਜ ਮੈਡਲ ਹਾਸਲ ਕੀਤੇ ਸਨ।

 

 

 ਭਾਰਤ ਨੇ ਹੁਣ ਤੱਕ 2 ਸੋਨੇ ਸਮੇਤ ਕੁੱਲ 10 ਮੈਡਲ ਜਿੱਤੇ ਹਨ। ਮਰਿਅੱਪਨ ਥੰਗਾਵੇਲੂ ਨੇ ਮੰਗਲਵਾਰ ਨੂੰ ਪੁਰਸ਼ਾਂ ਦੀ ਉੱਚੀ ਛਾਲ ਦੇ ਟੀ 42 ਵਰਗ ਵਿੱਚ ਚਾਂਦੀ ਅਤੇ ਸ਼ਰਦ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤਿਆ। ਪੋਡੀਅਮ ‘ਤੇ ਦੋ ਭਾਰਤੀਆਂ ਨੇ ਥਾਂ ਬਣਾਉਂਦੇ ਹੋਏ ਦੇਸ਼ ਦਾ ਨਾਮ ਰੋਸ਼ਨ ਕੀਤਾ।

ਇਸ ਤੋਂ ਪਹਿਲਾਂ, 39 ਸਾਲਾ ਸਿੰਘਰਾਜ ਅਧਨਾ ਨੇ 10 ਮੀਟਰ ਏਅਰ ਪਿਸਟਲ ਐਸਐਚ-1 ਦੇ ਫਾਈਨਲ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ।

 

 

ਮਰੀਅੱਪਨ ਨੇ ਆਪਣੀ ਸਭ ਤੋਂ ਉੱਚੀ ਛਾਲ 1.86 ਮੀਟਰ ਦੀ ਬਣਾਈ। ਇਸ ਦੇ ਨਾਲ ਹੀ ਸ਼ਰਦ ਨੇ 1.83 ਮੀਟਰ ਛਾਲ ਮਾਰੀ। ਅਮਰੀਕਾ ਦੇ ਸੈਮ ਗ੍ਰੇਵ ਨੇ 1.88 ਮੀਟਰ ਦੀ ਛਾਲ ਨਾਲ ਸੋਨ ਤਗਮਾ ਜਿੱਤਿਆ। ਪਹਿਲੀ ਵਾਰ ਭਾਰਤ ਨੇ ਕਿਸੇ ਵੀ ਪੈਰਾਲਿੰਪਿਕਸ ਜਾਂ ਓਲੰਪਿਕਸ ਵਿੱਚ 10 ਮੈਡਲ ਜਿੱਤੇ ਹਨ।

Share this Article
Leave a comment