ਟੋਕੀਓ : ਟੋਕੀਓ ਓਲੰਪਿਕ ਵਿੱਚ 28 ਜੁਲਾਈ ਨੂੰ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੱਧੂ ਨੇ ਜਿੱਤ ਦਰਜ ਕਰਦੇ ਹੋਏ ਨਾਕਆਊਟ ਪੜਾਅ ’ਚ ਜਗ੍ਹਾ ਬਣਾ ਲਈ ਹੈ। ਗਰੁੱਪ-ਜੇ ਦੇ ਆਪਣੇ ਦੂਜੇ ਮੁਕਾਬਲੇ ’ਚ ਸਿੰਧੂ ਨੇ ਹਾਂਗਕਾਂਗ ਦੀ ਚਿਯੂੰਗ ਐਨਗਾਨ ਯੀ ਨੂੰ ਆਸਾਨੀ ਨਾਲ 21-9, 21-16 ਨਾਲ ਹਰਾਇਆ। ਮਹਿਲਾ ਸਿੰਗਲਸ ’ਚ ਭਾਰਤ ਦੀ ਇਕਮਾਤਰ ਚੁਣੌਤੀ ਸਿੰਧੂ ਨੇ 36 ਮਿੰਟਾਂ ’ਚ ਇਹ ਮੁਕਾਬਲਾ ਆਪਣੇ ਨਾਂ ਕੀਤਾ।
.@Pvsindhu1 announces her arrival in the knock-out stage with her trademark smash, followed by a humble Namaste! 
#Olympics | #StrongerTogether | #Tokyo2020 | #BestOfTokyo pic.twitter.com/BVMUSWtRtc
— #Tokyo2020 for India (@Tokyo2020hi) July 28, 2021
ਪੀ. ਵੀ. ਸਿੰਧੂ ਹੁਣ ਪ੍ਰੀ-ਕੁਆਰਟਰ ਫ਼ਾਈਨਲ ’ਚ ਗਰੁੱਪ-ਆਈ ’ਚ ਚੋਟੀ ’ਤੇ ਰਹਿਣ ਵਾਲੀ ਡੈਨਮਾਰਕ ਦੀ ਦੁਨੀਆ ਦੀ 12ਵੇਂ ਨੰਬਰ ਦੀ ਖਿਡਾਰੀ ਮੀਆ ਬਲਿਚਫੇਕਟ ਨਾਲ ਭਿੜੇਗੀ। ਸਿੰਧੂ ਦਾ ਬਲਿਚਫੇਕਟ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ 4-1 ਹੈ, ਡੈਨਮਾਰਕ ਦੀ ਖਿਡਾਰੀ ਨੇ ਸਿੰਧੂ ਦੇ ਖ਼ਿਲਾਫ਼ ਇਕਮਾਤਰ ਜਿੱਤ ਇਸ ਸਾਲ ਥਾਈਲੈਂਡ ਓਪਨ ’ਚ ਦਰਜ ਕੀਤਾ ਸੀ।