Tokyo Olympics 2020: ਭਾਰਤੀ ਮੁੱਕੇਬਾਜ਼ ਲਵਲੀਨਾ ਕੁਆਰਟਰ ਫਾਈਨਲ ’ਚ ਪੁੱਜੀ

TeamGlobalPunjab
1 Min Read

ਟੋਕੀਓ : ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਓਲੰਪਿਕ ਵਿਚ ਪਹਿਲੀ ਵਾਰ ਖੇਡਦਿਆਂ ਅੱਜ ਨੂੰ ਜਰਮਨੀ ਦੀ ਨੇਦਿਨ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਲਵਲੀਨਾ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ 12 ਸਾਲਾ ਵੱਡੀ ਜਰਮਨ ਮੁੱਕੇਬਾਜ਼ ਨੂੰ ਸਖ਼ਤ ਮੁਕਾਬਲੇ ਵਿੱਚ 3-2 ਨਾਲ ਹਰਾਇਆ। ਇਸ ਜਿੱਤ ਦੇ ਨਾਲ ਲਵਲੀਨਾ ਨੇ ਅੰਤਿਮ 8 ਵਿੱਚ ਥਾਂ ਬਣਾ ਲਈ ਹੁਣ ਭਾਰਤੀ ਮੁੱਕੇਬਾਜ ਲਵਲੀਨਾ ਮੈਡਲ ਤੋਂ ਸਿਰਫ ਇੱਕ ਜਿੱਤ ਦੂਰ ਹਨ।

ਲਵਲੀਨਾ ਨੇ ਇਸ ਮੁਕਾਬਲੇ ਵਿੱਚ ਆਪਣੇ ਨੇਦਿਨ ਨੂੰ ਜ਼ੋਰਦਾਰ ਟੱਕਰ ਦਿੱਤੀ। ਉਨ੍ਹਾਂ ਦੇ ਜ਼ੋਰਦਾਰ ਮੁੱਕੇ ਦਾ ਜਵਾਬ ਜਰਮਨੀ ਦੀ ਨੇਦਨ ਦੇ ਕੋਲ ਨਹੀਂ ਸੀ। ਪਹਿਲੇ ਰਾਉਂਡ ‘ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਨੇ ਨੇਦਿਨ ਨੂੰ 3 – 2 ਨਾਲ ਹਰਾ ਦਿੱਤਾ।

Share This Article
Leave a Comment