TOKYO OLYMPICS : ਕੈਨੇਡਾ ਦੀ ਮਹਿਲਾ ਫੁਟਬਾਲ ਟੀਮ ਨੇ ਜਿੱਤਿਆ 🥇 ਗੋਲਡ ਮੈਡਲ

TeamGlobalPunjab
2 Min Read

ਟੋਕਿਓ : ਕੈਨੇਡਾ ਦੀ ਮਹਿਲਾ ਫੁਟਬਾਲ ਟੀਮ ਨੇ ਰੋਮਾਂਚਕ ਅਤੇ ਫਸਵੇਂ ਮੈਚ ਵਿੱਚ ਜਿੱਤ ਹਾਸਲ ਕਰਦੇ ਹੋਏ ਓਲੰਪਿਕ ਗੋਲਡ ਮੈਡਲ ਹਾਸਲ ਕੀਤਾ ਹੈ। ਕੈਨੇਡਾ ਦੀ ਮਹਿਲਾ ਫੁਟਬਾਲ ਟੀਮ ਪਹਿਲੀ ਵਾਰ ਓਲੰਪਿਕ ਦਾ ਗੋਲਡ ਮੈਡਲ ਜਿੱਤੀ ਹੈ।

ਸਾਂਹ ਰੋਕ ਦੇਣ ਵਾਲਾ ਇਹ ਮੈਚ ਨਿਯਮਤ ਅਤੇ ਵਾਧੂ ਸਮੇਂ ਤੋਂ ਬਾਅਦ ਵੀ 1-1 ਦੀ ਬਰਾਬਰੀ ਤੇ ਰਿਹਾ, ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਰਾਹੀਂ ਫ਼ੈਸਲਾ ਲਿਆ ਗਿਆ।

ਕੈਨੇਡਾ ਨੇ ਰੋਮਾਂਚਕ ਸਮਾਪਤੀ ਕਰਦੇ ਹੋਏ ਸਵੀਡਨ ਨੂੰ ਪੈਨਲਟੀ ਕਿੱਕਸ ਤੇ 3-2 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।

- Advertisement -

ਜੂਲੀਆ ਗ੍ਰੋਸੋ ਨੇ ਕੈਨੇਡਾ ਲਈ ਗੇਮ ਜੇਤੂ ਗੋਲ ਕੀਤਾ ।

ਸਵੀਡਨ ਨੇ ਪਹਿਲੇ ਅੱਧ ਤੋਂ ਹੀ ਮਜ਼ਬੂਤ ਸ਼ੁਰੂਆਤ ਕਰਦੇ ਹੋਏ ਮੈਚ ਤੇ ਪਕੜ ਬਣਾਈ ਰੱਖੀ । ਸਵੀਡਨ ਨੇ ਕੈਨੇਡਾ ਉੱਤੇ ਦਬਾਅ ਬਣਾਈ ਰੱਖਿਆ ਅਤੇ ਆਪਣਾ ਜ਼ਿਆਦਾਤਰ ਸਮਾਂ ਕੈਨੇਡੀਅਨ ਪਾਸੇ ਵਾਲੇ ਮੈਦਾਨ ਵਿੱਚ ਬਿਤਾਇਆ।

- Advertisement -

ਪਹਿਲੇ ਅੱਧ ਵਿੱਚ ਉਨ੍ਹਾਂ ਦੇ ਹਮਲੇ ਨੇ 34 ਮਿੰਟ ਵਿੱਚ ਸਟੀਨਾ ਬਲੈਕਸਟੇਨੀਅਸ ਦੇ ਗੋਲ ਨਾਲ ਸਵੀਡਨ ਨੂੰ ਅੱਧੇ ਸਮੇਂ ਤੱਕ ਅੱਗੇ ਰੱਖਿਆ।

ਇਸ ਤੋਂ ਬਾਅਦ ਕੈਨੇਡਾ ਦੀ ਜੇਸੀ ਐਲੇਗਜੈਂਡਰਾ ਨੇ 67ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਦਾ ਪਾਸਾ ਪਲਟ ਦਿੱਤਾ ਅਤੇ ਖੇਡ ਦਾ ਸਮਾਂ ਪੂਰਾ ਹੋਣ ਤੱਕ ਦੋਹਾਂ ਟੀਮਾਂ ਦਾ ਸਕੋਰ 1-1 ਰਿਹਾ। ਜਿਸ ਤੋਂ ਬਾਅਦ ਵਾਧੂ ਸਮਾਂ ਅਤੇ ਫਿਰ ਪਲੇਨਟੀ ਸ਼ੂਟ ਆਊਟ ਤੱਕ ਮੁਕਾਬਲਾ ਚੱਲਿਆ। ਅੰਤ ਵਿੱਚ ਕੈਨੇਡਾ ਦੀ ਟੀਮ ਨੇ ਸਵੀਡਨ ਨੂੰ 3-2 ਨਾਲ ਮਾਤ ਦਿੱਤੀ ਅਤੇ  ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਣ ਵਿੱਚ ਕਾਮਯਾਬ ਰਹੀ।

Share this Article
Leave a comment