ਨਿਊਜ਼ ਡੈਸਕ : ਟੋਕੀਓ ਓਲੰਪਿਕ ਦੇ ਪ੍ਰਬੰਧਾਂ ‘ਤੇ ਲਗਾਤਾਰ ਸੰਕਟ ਦੇ ਬੱਦਲ ਛਾਏ ਹੋਏ ਹਨ। ਇਸ ਵਿਚਾਲੇ ਟੋਕੀਓ ਓਲੰਪਿਕ ਪ੍ਰਬੰਧਕਾਂ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਟੋਕੀਓ ਓਲੰਪਿਕ ਖੇਡਾਂ ਦੇ ਉਦਘਾਟਨ ਤੋਂ 6 ਦਿਨ ਪਹਿਲਾਂ ਓਲੰਪਿਕ ਵਿਲੇਜ ਵਿੱਚ ਪਹਿਲਾ ਕੋਵਿਡ -19 ਕੇਸ ਦਰਜ ਕੀਤਾ ਹੈ।
ਟੋਕੀਓ ਦੀ ਪ੍ਰਬੰਧਕੀ ਕਮੇਟੀ ਦੇ ਬੁਲਾਰੇ, ਮਾਸਾ ਟਕਾਇਆ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ, ਪਿੰਡ ਵਿੱਚ ਇੱਕ ਵਿਅਕਤੀ ਨੂੰ ਸਕ੍ਰੀਨਿੰਗ ਟੈਸਟ ਦੌਰਾਨ ਕੋਰੋਨਾ ਪਾਜ਼ਿਟਿਵ ਪਾਏ ਜਾਣ ਦਾ ਪਤਾ ਲੱਗਿਆ।
✨ 6 Days To Go! ✨ Are you excited!? #Tokyo2020 @Olympics #StrongerTogether #UnitedByEmotion pic.twitter.com/LmOuVTaKq8
— #Tokyo2020 (@Tokyo2020) July 17, 2021
ਖੇਡਾਂ ਦੇ ਮਹਾਕੁੰਭ ਦੀ ਸ਼ੁਰੂਆਤ 23 ਜੁਲਾਈ ਤੋਂ ਹੋਣੀ ਹੈ। ਓਲੰਪਿਕ ਵਿਲੇਜ ਵਿੱਚ ਕੋਰੋਨਾ ਦੇ ਮਾਮਲੇ ਆਉਣ ‘ਤੇ ਓਲੰਪਿਕ ਦੇ ਪ੍ਰਬੰਧ ‘ਤੇ ਕਈ ਸਵਾਲ ਖੜੇ ਹੋ ਗਏ ਹਨ। ਹਾਲਾਂਕਿ ਕੋਵਿਡ-19 ਵਿਸ਼ਵ ਮਹਾਮਾਰੀ ਨੂੰ ਦੇਖਦਿਆਂ ਟੋਕੀਓ ਵਿੱਚ 6 ਹਫਤੇ ਦੀ ਕੋਰੋਨਾ ਐਮਰਜੈਂਸੀ ਲਾਗੂ ਹੈ। ਪਿਛਲੇ ਕੁੱਝ ਦਿਨਾਂ ਵਿੱਚ ਜੇਕਰ ਵੇਖਿਆ ਜਾਵੇ ਤਾਂ ਟੋਕੀਓ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।