ਖੇਤੀ ਕਾਨੂੰਨਾਂ ਖਿਲਾਫ਼ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ

TeamGlobalPunjab
1 Min Read

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ। ਜਿਸ ਦੀ ਸ਼ੁਰੂਆਤ ਸਵੇਰੇ 11 ਵਜੇ ਹੋਵੇਗੀ। ਇਹ ਸੈਸ਼ਨ ਦੋ ਦਿਨ ਚੱਲੇਗਾ। ਇਸ ਤੋਂ ਪਹਿਲਾਂ ਇਜਲਾਸ  ਇੱਕ ਦਿਨ ਦਾ ਰੱਖਿਆ ਹੋਇਆ ਸੀ। ਕੇਂਦਰ ਦੇ ਖੇਤੀ ਸੁਧਾਰ ਕਾਨੂੰਨ ਖਿਲਾਫ਼ ਇਹ ਇਜਲਾਸ ਹੋਵੇਗਾ। ਇਸ ਦੌਰਾਨ ਖੇਤੀ ਕਾਨੂੰਨ ਖਿਲਾਫ਼ ਬਿਲ ਪਾਸ ਕਰਕੇ ਰਾਜਪਾਲ ਤੇ ਰਾਸ਼ਟਰਪਤੀ ਕੋਲ ਭੇਜੇ ਜਾਣਗੇ।

ਪੰਜਾਬ ‘ਚ ਖੇਤੀ ਕਾਨੂੰਨ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ। ਕਿਸਾਨ ਲਗਾਤਾਰ ਮੰਗ ਕਰ ਰਹੇ ਹਨ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।

ਮੁੱਦਾ ਗੰਭੀਰ ਹੋਣ ਦੇ ਕਾਰਨ ਹੀ ਸਰਕਾਰ ਨੇ ਸੈਸ਼ਨ ਦੇ ਵਿੱਚ ਵਾਧਾ ਕੀਤਾ। ਵਿਰੋਧੀ ਪਾਰਟੀਆਂ ਵੀ ਲਗਾਤਾਰ ਮੰਗ ਕਰ ਰਹੀਆਂ ਸਨ ਕਿ ਸੈਸ਼ਨ ਨੂੰ ਵਧਾਇਆ ਜਾਵੇ। ਆਮ ਆਦਮੀ ਪਾਰਟੀ ਨੇ 7 ਦਿਨਾਂ ਦੇ ਇਜਲਾਸ ਦੀ ਮੰਗ ਕੀਤੀ ਸੀ। ਤਾਂ ਓਧਰ ਅਕਾਲੀ ਦਲ ਨੇ ਵੀ 2 ਦਿਨ ਦੇ ਸੈਸ਼ਨ ‘ਤੇ ਇਤਰਾਜ ਜਤਾਇਆ ਸੀ। ਅਕਾਲੀ ਦਲ ਤੇ ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਸਰਕਾਰ ਨੇ ਸੈਸ਼ਨ ਤਾਂ ਸੱਦ ਲਿਆ ਹੈ ਪਰ ਸਾਡੇ ਨਾਲ ਵਿਧਾਨ ਸਭਾ ਦੀ ਕਾਰਵਾਈ ਦਾ ਏਜੰਡਾ ਸਾਂਝਾ ਨਹੀਂ ਕੀਤਾ।

Share This Article
Leave a Comment