ਜਲੰਧਰ : ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ (Kulhad Pizza Couple) ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ। ਦਰਅਸਲ ਬਾਬਾ ਬੁੱਢਾ ਗਰੁੱਪ ਦੇ ਨਿਹੰਗ ਸਿੰਘਾਂ ਵੱਲੋਂ ਜੋੜੇ ਦੀ ਦੁਕਾਨ ‘ਤੇ ਕਾਫੀ ਹੰਗਾਮਾ ਕੀਤਾ ਗਿਆ ਸੀ। ਜਿਸਦਾ ਕਿ ਕੁੱਲ੍ਹੜ ਪੀਜ਼ਾ ਜੋੜੇ ਵੱਲੋਂ ਜਵਾਬ ਵੀ ਦਿੱਤਾ ਗਿਆ ਸੀ। ਨਿਹੰਗਾਂ ਨੇ ਜੋੜੇ ਨੂੰ 18 ਅਕਤੂਬਰ ਯਾਨੀ ਸ਼ੁੱਕਰਵਾਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਅਤੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਇਸ ਸਬੰਧੀ ਅੱਜ ਨਿਹੰਗ ਸਿੰਘ ਮੁੜ ਸ਼ਹਿਰ ਵਿੱਚ ਪਹੁੰਚ ਕੇ ਜੋੜੇ ਦਾ ਵਿਰੋਧ ਕਰਨਗੇ।
ਇਹ ਵੀ ਪੜ੍ਹੋ: ਹਾਈਕੋਰਟ ਦੇ ਦਰ ‘ਤੇ ਪੁੱਜਿਆ ਕੁੱਲ੍ਹੜ ਪੀਜ਼ਾ ਜੋੜਾ
ਦੱਸ ਦਈਏ ਕਿ ਨਿਹੰਗ ਬਾਬਾ ਮਾਨ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਨੇ 18 ਅਕਤੂਬਰ ਤੱਕ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਤਾਂ ਅਸੀਂ ਜੋੜੇ ਦਾ ਰੈਸਟੋਰੈਂਟ ਬੰਦ ਕਰ ਦੇਵਾਂਗੇ। ਇਹ ਫੈਸਲਾ ਪੁਲਿਸ ਅਧਿਕਾਰੀਆਂ ਨਾਲ ਨਿਹੰਗਾਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਨਿਹੰਗ ਥਾਣਾ ਡਵੀਜ਼ਨ ਨੰਬਰ-4 ਪਹੁੰਚੇ ਸਨ। ਜਿੱਥੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਨੇ ਜੋੜੇ ਨੂੰ ਅਲਟੀਮੇਟਮ ਦਿੱਤਾ ਸੀ।