ਕੋਲਕਾਤਾ : ਅਦਾਕਾਰਾ ਅਤੇ ਟੀਐਮਸੀ ਦੀ ਸੰਸਦ ਮੈਂਬਰ ਨੁਸਰਤ ਜਹਾਂ ਪਤੀ ਨਿਖਿਲ ਜੈਨ ਤੋਂ ਵੱਖ ਹੋਣ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਬਣੀ ਹੋਈ ਹੈ। ਹੁਣ ਹਾਲ ਹੀ ਵਿੱਚ ਨੁਸਰਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਆਪਣੇ ਵਿਆਹ ਦੀਆਂ ਸਾਰੀਆਂ ਫੋਟੋਆਂ ਨੂੰ ਡਿਲੀਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਨੁਸਰਤ ਨੇ ਇੱਕ ਬਿਆਨ ਦਿੱਤਾ ਸੀ ਕਿ ਸਾਲ 2019 ਵਿਚ ਤੁਰਕੀ ਵਿਚ ਕਾਰੋਬਾਰੀ ਨਿਖਿਲ ਜੈਨ ਨਾਲ ਉਸ ਦਾ ਵਿਆਹ ਭਾਰਤੀ ਕਾਨੂੰਨਾਂ ਅਨੁਸਾਰ ਜਾਇਜ਼ ਨਹੀਂ ਹੈ। ਇਸਦੇ ਨਾਲ ਹੀ ਉਸਨੇ ਨਿਖਿਲ ਤੋਂ ਵੱਖ ਹੋਣ ਬਾਰੇ ਖੁਲਾਸਾ ਵੀ ਕੀਤਾ ਸੀ ਅਤੇ ਉਸ ‘ਤੇ ਖਿਲਾਫ ਗੰਭੀਰ ਦੋਸ਼ ਵੀ ਲਗਾਏ ਸਨ।
(ਨਿਖਿਲ ਜੈਨ ਨਾਲ ਨੁਸਰਤ ਜਹਾਂ ਦੀਆਂ ਪੁਰਾਣੀਆਂ ਤਸਵੀਰਾਂ)
ਵਿਆਹ ਦੀਆਂ ਫੋਟੋਆਂ ਨੂੰ ਡਿਲੀਟ ਕਰਨ ਤੋਂ ਬਾਅਦ, ਨੁਸਰਤ ਨੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ, “ਮੈਂ ਉਸ ਔਰਤ ਦੇ ਤੌਰ ‘ਤੇ ਯਾਦ ਨਹੀਂ ਹੋਣਾ ਚਾਹੁੰਦੀ ਜੋ ਆਪਣਾ ਮੂੰਹ ਬੰਦ ਰੱਖਦੀ ਹੈ। ਅਤੇ ਮੈਨੂੰ ਇਸ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ।”
View this post on Instagram
ਚਰਚਾ ਹੈ ਕਿ ਨੁਸਰਤ ਜਹਾਂ ਅਤੇ ਨਿਖਿਲ ਕਰੀਬ ਛੇ ਮਹੀਨਿਆਂ ਤੋਂ ਇਕ ਦੂਜੇ ਤੋਂ ਅਲੱਗ ਰਹਿ ਰਹੇ ਹਨ । ਦੋਵਾਂ ਦਾ ਵਿਆਹ ਸਾਲ 2019 ਦੇ ਸਭ ਤੋਂ ਵੱਧ ਚਰਚਾ ਵਿੱਚ ਰਹੇ ਵਿਆਹਾਂ ਵਿੱਚੋਂ ਇੱਕ ਸੀ। ਉਨ੍ਹਾਂ ਦੇ ਵਿਆਹ ਅਤੇ ਹਨੀਮੂਨ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਖਾਸੀਆਂ ਵਾਇਰਲ ਹੋਈਆਂ ਸਨ। ਹਾਲਾਂਕਿ, ਹੁਣ ਨੁਸਰਤ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਉਂਟਸ ਤੋਂ ਨਿਖਿਲ ਦੇ ਨਾਲ ਦੀਆਂ ਸਾਰੀਆਂ ਫੋਟੋਆਂ ਨੂੰ ਹਟਾ ਦਿੱਤਾ ਹੈ ।
(ਆਪਣੇ ਨਵੇਂ ਪ੍ਰੇਮੀ ਯਸ਼ਦਾਸ ਗੁਪਤਾ ਨਾਲ ਨੁਸਰਤ ਜਹਾਂ ਦੀ ਤਸਵੀਰ)