ਗੀਤਕਾਰ ਜਾਨੀ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ

TeamGlobalPunjab
1 Min Read

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਸੰਗੀਤਕਾਰ ਜਿਹਨਾਂ ਨੇ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਲਿਖੇ ਹਨ ਤੇ compose ਕੀਤੇ ਹਨ । ਗੀਤਕਾਰ ਜਾਨੀ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ।  ਅੱਜ ਕੁਝ ਹੀ ਸਮਾਂ ਪਹਿਲਾ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ  ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ – ਮੈਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਨੂੰ ਡਿਲੀਟ ਕਰਨ ਜਾ ਰਿਹਾ ਹਾਂ ( ਇੰਸਟਾਗ੍ਰਾਮ ਅਤੇ snapchat )ਮੈਂ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਿਹਾ ਹਾਂ।ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਮੈਂ ਇਸ ਦਾ ਹਮੇਸ਼ਾ ਧੰਨਵਾਦੀ ਰਹਾਂਗਾ। ‘ਕਿਸਮਤ 2′ ਦੇਖਣਾ ਨਾ ਭੁੱਲਿਓ ਕਿਉਂਕਿ ਤੁਸੀਂ ਇਤਿਹਾਸ ਦੀ ਗਵਾਹੀ ਭਰਨੀ ਹੈ। ਜਾਨੀ।’

ਇਸ ਪੋਸਟ ਨੂੰ ਸਾਂਝੀ ਕਰਨ ਤੋਂ ਬਾਅਦ ਜਾਨੀ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤਾ ਹੈ। ਇੰਟਰਨੈੱਟ ਤੇ ਹੁਣ ਉਹਨਾਂ ਦਾ ਅਕਾਊਂਟ ਨਹੀਂ ਵਿਖ ਰਿਹਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਅਚਾਨਕ ਉਹਨਾਂ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਕਿਉਂ ਡਿਲੀਟ ਕਰ ਦਿੱਤਾ ਹੈ।

Share this Article
Leave a comment