ਕੈਂਸਲ ਕੈਨੇਡਾ ਡੇਅ ਰੈਲੀ ‘ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲੈ ਕੇ ਜਤਾਇਆ ਸ਼ੋਕ

TeamGlobalPunjab
2 Min Read

ਓਟਵਾ : ਕੈਨੇਡਾ ‘ਚ ਹਰ ਸਾਲ ਪੂਰੇ ਮੁਲਕ ਵਾਸੀਆਂ ਵੱਲੋਂ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰਕੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਪਰ ਇਸ ਵਾਰ ਕੋਵਿਡ ਮਹਾਂਮਾਰੀ ਕਾਰਨ ਸਮਾਗਮ ਸਾਦੇ ਅਤੇ ਸੰਕੇਤਕ ਰਹੇ। ਇਸ ਤੋਂ ਇਲਾਵਾ ਸਸਕੈਚਵਨ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਰੈਜ਼ੀਡੈਂਸ਼ੀਅਲ ਸਕੂਲਾਂ ‘ਚੋਂ ਮੂਲਨਿਵਾਸੀ ਬੱਚਿਆਂ ਦੇ ਪਿੰਜਰ ਮਿਲਣ ਕਾਰਨ ਵੀ ਮੁਲਕ ਭਰ ਵਿੱਚ ਮੂਲਨਿਵਾਸੀਆਂ ਲਈ ਹਾਂ ਦਾ ਨਾਅਰਾ ਮਾਰਿਆ ਗਿਆ।

ਵੀਰਵਾਰ ਨੂੰ ਗੈਟੀਨਿਊ ਸਥਿਤ ਇੰਡੀਜੀਨਸ ਸਰਵਿਸਿਜ਼ ਕੈਨੇਡਾ ਦੀ ਬਿਲਡਿੰਗ ਤੋਂ ਲੈ ਕੇ ਪਾਰਲੀਆਮੈਂਟ ਹਿੱਲ ਤੱਕ ਦੇ ਮਾਰਚ ਦਾ ਆਯੋਜਨ ਐਨਿਸ਼ਨਾਬੇ ਨੇਸ਼ਨ ਤੇ ਇੰਡੀਜੀਨਸ ਲੋਕਾਂ ਦੇ ਅਧਿਕਾਰਾਂ ਲਈ ਲੜਨ ਵਾਲੇ ਗਰੁੱਪ ‘ਆਈਡਲ ਨੋ ਮੋਰ’ ਵੱਲੋਂ ਕੀਤਾ ਗਿਆ ਸੀ। ‘ਆਈਡਲ ਨੋ ਮੋਰ’ ਨੇ ਕਿਹਾ ਕਿ ਇਹ ਰੈਲੀ ਕੈਨੇਡੀਅਨ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਗਈਆਂ ਸੈਂਕੜੇ ਬੱਚਿਆਂ ਦੀਆਂ ਜਾਨਾਂ ਦੇ ਸਨਮਾਨ ਵਿੱਚ ਕੱਢੀ ਗਈ।

Share This Article
Leave a Comment