ਮੁਹੰਮਦ ਸ਼ਮੀ ਦਾ ਬਚਾਅ ਕਰਨ ਤੋਂ ਬਾਅਦ ਵਿਰਾਟ ਕੋਹਲੀ ਦੀ 10 ਮਹੀਨੇ ਦੀ ਬੇਟੀ ਵਾਮਿਕਾ ਨੂੰ ਮਿਲ ਰਹੀਆਂ ਸ਼ੋਸ਼ਣ ਦੀਆਂ ਧਮਕੀਆਂ

TeamGlobalPunjab
3 Min Read

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਟ੍ਰੋਲਰਜ਼ ਦੇ ਨਿਸ਼ਾਨੇ ’ਤੇ ਹਨ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਬੇਬਾਕ ਬਿਆਨਾਂ ਲਈ ਜਾਣੇ ਜਾਂਦੇ ਹਨ ਜਿਥੇ ਕੁਝ ਗਲਤ ਲਗਦਾ ਹੈ ਉਸ ਖਿਲਾਫ ਸਟੈਂਡ ਲੈਂਦੇ ਹਨ। ਅਜਿਹਾ ਹੀ ਮਾਮਲਾ ਸੀ ਜਦੋਂ ਕੋਹਲੀ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਸਮਰਥਨ ਵਿੱਚ ਸਾਹਮਣੇ ਆਇਆ, ਜਿਸ ਨੂੰ ਚੱਲ ਰਹੇ ਟੀ-20 ਵਿਸ਼ਵ ਕੱਪ 2021 ਵਿੱਚ ਪਾਕਿਸਤਾਨ ਖ਼ਿਲਾਫ਼ ਹਾਰ ਤੋਂ ਬਾਅਦ ਆਪਣੇ ਧਰਮ ਦੇ ਕਾਰਨ ਔਨਲਾਈਨ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ। ਵਿਰਾਟ ਨੇ ਸ਼ਮੀ ਨੂੰ ਸਪੋਰਟ ਕਰਦੇ ਹੋਏ ਕਿਹਾ ਸੀ ਕਿ ‘ਧਰਮ ਦੇ ਨਾਮ ’ਤੇ ਕਿਸੇ ’ਤੇ ਹਮਲਾ ਕਰਨਾ ਕਿਸੀ ਵੀ ਇਨਸਾਨ ਦੁਆਰਾ ਕੀਤਾ ਗਿਆ ਸਭ ਤੋਂ ਖ਼ਰਾਬ ਕੰਮ ਹੈ।’

ਵਿਰਾਟ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਪਿਛਲੇ ਮੈਚ ‘ਚ ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਲੋਕ ਆਪਣਾ ਗੁੱਸਾ ਜ਼ਾਹਰ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਨੇ ਇਸ ਪੂਰੇ ਵਿਵਾਦ ਵਿੱਚ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਦੀ 10 ਮਹੀਨੇ ਦੀ ਬੇਟੀ ਵਾਮਿਕਾ ਨੂੰ ਵੀ ਘਸੀਟਿਆ ਹੈ। ਖਬਰਾਂ ਹਨ ਕਿ ਭਾਰਤ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਅਨੁਸ਼ਕਾ ਅਤੇ ਵਿਰਾਟ ਨੂੰ ਉਨ੍ਹਾਂ ਦੀ ਮਾਸੂਮ ਬੇਟੀ ਦਾ ਸ਼ੋਸ਼ਣ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਜੇ ਤਕ ਇਨ੍ਹਾਂ ਧਮਕੀਆਂ ਨੂੰ ਲੈ ਕੇ ਵਿਰਾਟ ਜਾਂ ਅਨੁਸ਼ਕਾ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਪਾਕਿਸਤਾਨੀ ਕ੍ਰਿਕਟਰ ਨੇ ਲੋਕਾਂ ਨੂੰ ਲਿਮਿਟ ‘ਚ ਰਹਿਣ ਦੀ ਸਲਾਹ ਜ਼ਰੂਰ ਦਿੱਤੀ ਹੈ।

ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਸਮੇਤ ਕਈਆਂ ਨੇ  ਵਿਰਾਟ ਕੋਹਲੀ ਦਾ ਸਮਰਥਨ ਕਰਦੇ ਹੋਏ ਯੂਟਿਊਬ ਚੈਨਲ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਸ ਨੇ ਸਾਫ ਕਿਹਾ, ‘ਮੈਂ ਸੁਣਿਆ ਹੈ ਕਿ ਵਿਰਾਟ ਕੋਹਲੀ ਦੀ ਬੇਟੀ ਨੂੰ ਧਮਕੀ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਸਿਰਫ਼ ਇੱਕ ਖੇਡ ਹੈ। ਵੱਖ-ਵੱਖ ਦੇਸ਼ ਖੇਡਦੇ ਹਨ, ਚਾਹੇ ਉਹ ਭਾਰਤ ਹੋਵੇ ਜਾਂ ਪਾਕਿਸਤਾਨ। ਜੇਕਰ ਤੁਹਾਨੂੰ ਕੋਹਲੀ ਦੀ ਬੱਲੇਬਾਜ਼ੀ ਜਾਂ ਉਨ੍ਹਾਂ ਦੀ ਕਪਤਾਨੀ ਪਸੰਦ ਨਹੀਂ ਹੈ ਤਾਂ ਤੁਹਾਨੂੰ ਉਨ੍ਹਾਂ ਦੀ ਆਲੋਚਨਾ ਕਰਨ ਦਾ ਪੂਰਾ ਅਧਿਕਾਰ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕ੍ਰਿਕਟਰ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦਾ ਅਧਿਕਾਰ ਹੈ।

- Advertisement -

ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਨੁਸ਼ਕਾ-ਵਿਰਾਟ ਦੀ 10 ਮਹੀਨੇ ਦੀ ਬੱਚੀ ਨਾਲ ਜਬਰ-ਜਨਾਹ ਕਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦਿੱਲੀ ਮਹਿਲਾ ਕਮਿਸ਼ਨ ਨੇ ਵੀ ਗੰਭੀਰ ਰੁਖ਼ ਅਖਤਿਆਰ ਕੀਤਾ ਹੈ। ਇਸ ਸਬੰਧੀ ਡੀਸੀਡਬਲਿਊ ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਨੂੰ ਪੱਤਰ ਲਿਖ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ।

Share this Article
Leave a comment