ਨਿਊਜ਼ ਡੈਸਕ: ਉੜੀਸਾ ਦੇ ਝਾਰਸੁਗੁੜਾ ਤੋਂ ਚੋਰੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਅਣਪਛਾਤੇ ਲੁਟੇਰਿਆਂ ਨੇ ਜੇਸੀਬੀ ਮਸ਼ੀਨ ਦੀ ਵਰਤੋਂ ਕਰਕੇ ਸੈਂਟਰਲ ਬੈਂਕ ਆਫ਼ ਇੰਡੀਆ ਦਾ ਏਟੀਐਮ ਹੀ ਉਖਾੜ ਦਿੱਤਾ ਅਤੇ ਉਸ ਨੂੰ ਲੈ ਕੇ ਫ਼ਰਾਰ ਹੋ ਗਏ। ਇਹ ਘਟਨਾ ਬੀਟੀਐਮ ਚੌਕ ਨੇੜੇ ਝਾਰਸੁਗੁੜਾ ਸਦਰ ਥਾਣਾ ਖੇਤਰ ਵਿੱਚ ਵਾਪਰੀ, ਜਿਸ ਕਾਰਨ ਸਥਾਨਕ ਪੁਲਿਸ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਵੱਡੀ ਜੇਸੀਬੀ ਮਸ਼ੀਨ ਦੀ ਮਦਦ ਨਾਲ ਏ.ਟੀ.ਐਮ ਨੂੰ ਜਬਰੀ ਉਖਾੜ ਦਿੱਤਾ। ਘਟਨਾ ਤੋਂ ਬਾਅਦ ਏਟੀਐਮ ਦਾ ਕਿਓਸਕ ਪੂਰੀ ਤਰ੍ਹਾਂ ਨੁਕਸਾਨਿਆ ਹੋਇਆ ਪਾਇਆ ਗਿਆ। ਬਦਮਾਸ਼ ਪੂਰੀ ਏਟੀਐਮ ਮਸ਼ੀਨ ਲੈ ਕੇ ਫ਼ਰਾਰ ਹੋ ਗਏ ਜਦੋਂਕਿ ਬੈਂਕ ਵਿੱਚ ਰੱਖੀ ਨਕਦੀ ਵੀ ਗਾਇਬ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਝਾਰਸੁਗੁੜਾ ਸਦਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਚੋਰੀ ਕੀਤੀ ਏਟੀਐਮ ਅਤੇ ਜੇਸੀਬੀ ਮਸ਼ੀਨ ਬਰਾਮਦ ਕਰ ਲਈ ਹੈ। ਹਾਲਾਂਕਿ ਏ.ਟੀ.ਐਮ ਮਸ਼ੀਨ ਵਿੱਚ ਰੱਖੀ ਕੈਸ਼ ਗਾਇਬ ਸੀ ਅਤੇ ਏ.ਟੀ.ਐਮ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ।
ਜਾਂਚ ਦੌਰਾਨ ਪੁਲਿਸ ਨੇ ਜੇਸੀਬੀ ਦੇ ਮਾਲਕ ਨੂੰ ਟਰੇਸ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ ਸ਼ਾਮਲ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ। ਜਲਦੀ ਹੀ ਪਤਾ ਲੱਗ ਜਾਵੇਗਾ ਕਿ ਇਹ ਅਪਰਾਧੀ ਕੌਣ ਸਨ ਜਿਨ੍ਹਾਂ ਨੇ ਏ.ਟੀ.ਐਮ.ਚੋਰੀ ਕੀਤੀ ਅਤੇ ਨਕਦੀ ਕਿੱਥੇ ਲੁਕਾਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।