ਇਹ ਘਰੇਲੂ ਉਪਾਅ ਸਿਰ ਦਰਦ ਨੂੰ ਕਰਨਗੇ ਛੂਮੰਤਰ

Rajneet Kaur
2 Min Read

ਨਿਊਜ਼ ਡੈਸਕ: ਸਿਰ ਦਰਦ ਇੱਕ ਆਮ ਸਮੱਸਿਆ ਹੈ ਜੋ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਹੈ। ਗਰਮੀਆਂ ਤੋਂ ਬਾਅਦ ਸ਼ੁਰੂ ਹੋਏ ਬਰਸਾਤ ਦੇ ਮੌਸਮ ਕਾਰਨ ਲੋਕਾਂ ਨੂੰ ਖੰਘ, ਜ਼ੁਕਾਮ ਅਤੇ ਸਿਰ ਦਰਦ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਤੁਰੰਤ ਦਵਾਈਆਂ ਦਾ ਸੇਵਨ ਕਰਦੇ ਹਨ ਪਰ ਜੇਕਰ ਤੁਸੀਂ ਉਨ੍ਹਾਂ ਲੋਕਾਂ ‘ਚੋਂ ਹੋ ਜੋ ਛੋਟੀਆਂ-ਮੋਟੀਆਂ ਸਮੱਸਿਆਵਾਂ ‘ਤੇ ਦਵਾਈ ਲੈਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ। ਇਹ ਉਪਾਅ ਤੁਹਾਨੂੰ ਮਿੰਟਾਂ ਵਿੱਚ ਰਾਹਤ ਦੇ ਸਕਦੇ ਹਨ।

ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਮਨ ਨੂੰ ਆਰਾਮ ਮਿਲਦਾ ਹੈ। ਤੁਲਸੀ ਦੀਆਂ ਤਿੰਨ ਜਾਂ ਚਾਰ ਪੱਤੀਆਂ ਨੂੰ ਇੱਕ ਕੱਪ ਪਾਣੀ ਵਿੱਚ ਥੋੜ੍ਹੀ ਦੇਰ ਲਈ ਉਬਾਲੋ। ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਚਾਹ ਦੀ ਤਰ੍ਹਾਂ ਪੀਓ। ਇਕ ਹੋਰ ਉਪਾਅ ਹੈ ਤੁਲਸੀ ਦੇ ਪੱਤਿਆਂ ਨੂੰ ਚਬਾਉਣਾ।

ਇਕ ਗਲਾਸ ਕੋਸੇ ਪਾਣੀ ਦਾ ਸੇਵਨ ਕਰੋ ਅਤੇ ਉਸ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਓ। ਸਿਰ ਦਰਦ ਕੁਝ ਹੀ ਮਿੰਟਾਂ ਵਿੱਚ ਦੂਰ ਹੋ ਜਾਵੇਗਾ। ਕਈ ਵਾਰ ਪੇਟ ‘ਚ ਗੈਸ ਬਣਨ ਨਾਲ ਵੀ ਸਿਰਦਰਦ ਹੋਣ ਲਗਦਾ ਹੈ ਅਤੇ ਅਜਿਹੇ ‘ਚ ਇਹ ਘਰੇਲੂ ਨੁਸਖਾ ਕਾਫੀ ਕਾਰਗਰ ਸਾਬਿਤ ਹੁੰਦਾ ਹੈ।

ਅਦਰਕ ਸਿਰ ‘ਚ ਮੌਜੂਦ ਖੂਨ ਦੀਆਂ ਨਾੜੀਆਂ ਦੀ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਸਿਰ ਦਰਦ ਘੱਟ ਹੁੰਦਾ ਹੈ। ਇਸ ਦੇ ਲਈ ਅਦਰਕ ਦਾ ਰਸ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ ‘ਚ ਮਿਲਾ ਕੇ ਦਿਨ ‘ਚ ਇਕ ਜਾਂ ਦੋ ਵਾਰ ਪੀਓ। ਇਸ ਤੋਂ ਇਲਾਵਾ ਅਦਰਕ ਦੇ ਪਾਊਡਰ ਜਾਂ ਕੱਚੇ ਅਦਰਕ ਨੂੰ ਪਾਣੀ ‘ਚ ਉਬਾਲ ਕੇ ਉਸਦੀ ਭਾਫ ਲੈਣ ਨਾਲ, ਬਹੁਤ ਆਰਾਮ ਮਿਲਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment