ਇਨ੍ਹਾਂ 3 ਕਾਮੇਡੀਅਨਾਂ ਨੇ The Kapil Sharma Show ਦੇ ਨਵੇਂ ਸੀਜ਼ਨ ‘ਚ ਕ੍ਰਿਸ਼ਨਾ, ਭਾਰਤੀ ਅਤੇ ਸੁਦੇਸ਼ ਲਹਿਰੀ ਦੀ ਲਈ ਥਾਂ

Rajneet Kaur
2 Min Read

ਨਿਊਜ਼ ਡੈਸਕ: ਕਪਿਲ ਸ਼ਰਮਾ ਨੇ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦਾ ਪਹਿਲਾ ਪ੍ਰੋਮੋ ਵੀ ਰਿਲੀਜ਼ ਹੋ ਗਿਆ ਹੈ।ਕਪਿਲ ਸ਼ਰਮਾ ਦੀ ਪਰਦੇ ‘ਤੇ ਵਾਪਸੀ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹਨ ਅਤੇ ਉਹ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।ਖਾਸ ਗੱਲ ਇਹ ਹੈ ਕਿ ਕਪਿਲ ਸ਼ਰਮਾ ਇਸ ਵਾਰ ਪੂਰੇ ਫਿਟ ਅਤੇ ਨਵੀਂ ਉਰਜਾ ਦੇ ਨਾਲ ਨਜ਼ਰ ਆ ਰਹੇ ਹਨ।

ਇਸ ਸ਼ੋਅ ਦੀ ਖਾਸ ਗੱਲ ਇਹ ਹੈ ਕਿ ਇਸ ਸ਼ੋਅ ‘ਚ ਕਈ ਪੁਰਾਣੇ ਕਿਰਦਾਰ ਨਜ਼ਰ ਨਹੀਂ ਆਉਣਗੇ ਪਰ ਇਸ ਸੀਜ਼ਨ ‘ਚ ਕਈ ਅਜਿਹੇ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਹੈ ਜੋ ਲੋਕਾਂ ਨੂੰ ਹਸਾਉਣ ਦੀ ਪੂਰੀ ਸਮਰੱਥਾ ਰੱਖਦੇ ਹਨ।

ਦੱਸ ਦੇਈਏ ਕਿ ਇਸ ਵਾਰ ਇਸ ਸ਼ੋਅ ਨਾਲ ਕਈ ਨਵੇਂ ਕਲਾਕਾਰ ਸਿਧਾਰਥ ਸਾਗਰ, ਗੌਰਵ ਦੂਬੇ, ਇਸ਼ਤਿਆਕ ਖਾਨ, ਸ਼੍ਰੀਕਾਂਤ ਮਾਸਕੀ ਅਤੇ ਸ੍ਰਿਸ਼ਟੀ ਰੋਡੇ ਜੁੜੇ ਹਨ ।ਇਨ੍ਹਾਂ ਤਿੰਨਾਂ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਕ੍ਰਿਸ਼ਨਾ ਅਭਿਸ਼ੇਕ, ਸੁਦੇਸ਼ ਲਹਿਰੀ ਅਤੇ ਭਾਰਤੀ ਸਿੰਘ ਦੀ ਥਾਂ ਲਈ ਹੈ। ਇਸ ਤੋਂ ਇਲਾਵਾ ਸ਼ੋਅ ‘ਚ ਕੁਝ ਪੁਰਾਣੇ ਕਿਰਦਾਰ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ, ਕੀਕੂ ਸ਼ਾਰਦਾ, ਸੁਮੋਨਾ ਚੱਕਰਵਰਤੀ ਅਤੇ ਚੰਦਨ ਪ੍ਰਭਾਕਰ ਆਪਣੇ ਹਾਸੇ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ  । ਕੁੱਲ ਮਿਲਾ ਕੇ ਦਸ ਕਾਮੇਡੀਅਨ ਫਿਰ ਤੋਂ ਜਨਤਾ ਦੀ ਸੇਵਾ ਵਿੱਚ ਹਾਜ਼ਰ ਹੋਣਗੇ।

‘ਦਿ ਕਪਿਲ ਸ਼ਰਮਾ ਸ਼ੋਅ’ 10 ਸਤੰਬਰ ਤੋਂ ਸ਼ੁਰੂ ਹੋਵੇਗਾ। ਪਿਛਲੀ ਵਾਰ ਦੀ ਤਰ੍ਹਾਂ ਇਹ ਸ਼ੋਅ ਸ਼ਨੀਵਾਰ ਅਤੇ ਐਤਵਾਰ ਨੂੰ ਆਵੇਗਾ ਅਤੇ ਸਮਾਂ ਰਾਤ 9.30 ਵਜੇ ਹੋਵੇਗਾ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment