ਨਿਊਜ਼ ਡੈਸਕ :- ਗ੍ਰੈਮੀ ਪੁਰਸਕਾਰ ਜੇਤੂ ਸਿੰਗਰ ਬਿਯਾਨਸੇ ਦੀ ਯੂਨਿਟ ਤੋਂ ਸੱਤ ਕਰੋੜ ਦੇ ਬੈਗ ਤੇ ਕੱਪੜੇ ਚੋਰੀ ਹੋ ਗਏ ਹਨ। ਬਿਯਾਨਸੇ ਦੀ ਟੀਮ ਦੇ ਅਨੁਸਾਰ ਚੋਰ ਸਿੰਗਰ ਦੀ ਸਟੋਰੇਜ ਯੂਨਿਟ ‘ਚ ਦਾਖਲ ਹੋ ਗਏ ਸਨ। ਲਾਸ ਏਂਜਲਸ ‘ਚ ਬਿਯਾਨਸੇ ਦੇ ਘਰ ‘ਚ ਤਿੰਨ ਸਟੋਰੇਜ ਯੂਨਿਟ ਚੋਂ ਇਸ ਮਹੀਨੇ ਇਹ ਦੂਜੀ ਵਾਰ ਚੋਰੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਬਿਯਾਨਸੇ ਆਪਣੀ ਲਗਜ਼ਰੀ ਜੀਵਨ ਸ਼ੈਲੀ ਲਈ ਜਾਣੀ ਜਾਂਦੀ ਹੈ। ਬਿਯਾਨਸੇ ਨੇ ਹਾਲ ਹੀ ‘ਚ 2021 ‘ਚ ਚਾਰ ਹੋਰ ਗ੍ਰੈਮੀ ਅਵਾਰਡ ਜਿੱਤੇ ਹਨ ਤੇ ਬਿਯਾਨਸੇ ਸਭ ਤੋਂ ਵੱਧ 28 ਗ੍ਰੈਮੀ ਪੁਰਸਕਾਰ ਜਿੱਤਣ ਵਾਲੀ ਔਰਤ ਬਣ ਗਈ ਹੈ।
ਬਿਯਾਨਸੇ ਨੇ 2008 ‘ਚ ਅਮਰੀਕੀ ਰੈਪਰ-ਗੀਤਕਾਰ ਨਾਲ ਵਿਆਹ ਕੀਤਾ ਸੀ। ਇਹ ਬਿਯਾਨਸੇ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਖ਼ਬਰ ਸੀ ਕਿਉਂਕਿ ਬਿਯਾਨਸੇ ਨੇ ਵਿਆਹ ਗੁਪਤ ਤਰੀਕੇ ਨਾਲ ਕੀਤਾ ਸੀ। ਬਿਯਾਨਸੇ ਸੋਸ਼ਲ ਮੀਡੀਆ ‘ਤੇ ਵੀ ਬਹੁਤ ਸਰਗਰਮ ਹੈ ਤੇ ਉਸ ਦੀ ਫੈਨ ਫਾਲੋਇੰਗ ਵੀ ਚੰਗੀ ਹੈ।