ਦੱਖਣੀ ਅਫਰੀਕਾ ‘ਚ ਭਾਰਤ ਪ੍ਰਯੋਜਿਤ ਕੰਪਿਊਟਰ ਸੈਂਟਰ ‘ਚ ਚੋਰੀ, ਵਿਦਿਆਰਥੀਆਂ ਦਾ ਭਵਿੱਖ ਖਤਰੇ ‘ਚ

TeamGlobalPunjab
2 Min Read

ਜੋਹਾਨਸਬਰਗ : ਦੱਖਣੀ ਅਫਰੀਕਾ ਦੀ ਫੀਨਿਕਸ ਬਸਤੀ ਵਿਚ ਭਾਰਤ ਦੁਆਰਾ ਪ੍ਰਯੋਜਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਕੰਪਿਊਟਰ ਐਜੂਕੇਸ਼ਨ ਐਂਡ ਇਨਫਰਮੇਸ਼ਨ ਟੈਕਨਾਲੋਜੀ ਸੈਂਟਰ ਵਿਚ ਹੋਈ ਚੋਰੀ ਤੋਂ ਬਾਅਦ ਘੱਟ ਫੀਸਾਂ ਜਾਂ ਮੁਫਤ ਕੰਪਿਊਟਰ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ।

ਦੱਸ ਦਈਏ ਕਿ ਇਸ ਕੰਪਿਊਟਰ ਸੈਂਟਰ ਦਾ ਅਧਿਕਾਰਿਤ ਤੌਰ ‘ਤੇ ਉਦਘਾਟਨ ਵਿਦੇਸ਼ ਰਾਜ ਮੰਤਰੀ ਵਿਜੇ ਕੁਮਾਰ ਸਿੰਘ ਨੇ ਅਕਤੂਬਰ 2017 ਵਿੱਚ ਕੀਤਾ ਸੀ, ਪਰ ਇਸ ਸੈਂਟਰ ‘ਚ ਕੰਪਿਊਟਰ ਦੀਆਂ ਕਲਾਸਾਂ ਸਿਰਫ ਪੰਜ ਮਹੀਨੇ ਪਹਿਲਾਂ ਹੀ ਲੱਗਣੀਆਂ ਸ਼ੁਰੂ ਹੋਈਆਂ ਸਨ। ਸੈਂਟਰ ਦੁਆਰਾ ਬਸਤੀ ਦੇ ਆਲੇ-ਦੁਆਲੇ ਦੇ ਗਰੀਬ ਭਾਈਚਾਰੇ ਦੇ ਮੈਂਬਰਾਂ ਨੂੰ ਕੰਪਿਊਟਰ ਦੀ ਸਿਖਲਾਈ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਇਸ ਬਸਤੀ ਦੀ ਸਥਾਪਨਾ ਮੋਹਨਦਾਸ ਕਰਮਚੰਦ ਗਾਂਧੀ ਨੇ 1904 ਵਿੱਚ ਕੀਤੀ ਸੀ।

ਬੀਤੇ ਦਿਨੀਂ ਹਥਿਆਰਾਂ ਨਾਲ ਲੈਸ 6 ਸ਼ੱਕੀ ਵਿਅਕਤੀਆਂ ਨੇ ਸੁਰੱਖਿਆ ਗਾਰਡ ਨੂੰ ਬੰਧਕ ਬਣਾ ਕੇ ਇੱਕ ਵੈਨ ਵਿੱਚ 29 ਕੰਪਿਊਟਰ ਲੈ ਕੇ ਫਰਾਰ ਹੇ ਗਏ। ਜਿਸ ਵਿਚ ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤੇ 20 ਕੰਪਿਉਟਰ ਵੀ ਸ਼ਾਮਲ ਹਨ। ਫੀਨਿਕਸ ਸੈਟਲਮੈਂਟ ਟਰੱਸਟ ਦੇ ਟਰੱਸਟੀ ਅਤੇ ਮਹਾਤਮਾ ਦੇ ਪੜਪੋਤੇ ਕਿਡਰ ਰਾਮਗੋਬਿਨ ਨੇ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ ਹੈ।

ਸੰਸਥਾ ਵਿੱਚ ਚੋਰੀ ਦੀ ਇਹ ਪਹਿਲੀ ਘਟਨਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਭਾਮਭਾਈ ਭਾਈਚਾਰੇ ਨੂੰ ਕੰਪਿਊਟਰ ਦੀ ਸਿਖਲਾਈ ਦਿੱਤੀ ਜਾਂਦੀ ਹੈ। ਘੱਟ ਫੀਸ ਅਤੇ ਇਸਦੇ ਸਧਾਰਣ ਨਿਯਮਾਂ ਦੇ ਕਾਰਨ ਦੂਰ ਦੂਰ ਤੋਂ ਵਿਦਿਆਰਥੀ ਦੂਰ ਦੂਰ ਤੋਂ ਇੱਥੇ ਸਿੱਖਲਾਈ ਲੈਣ ਲਈ ਆਉਂਦੇ ਹਨ।

- Advertisement -

Share this Article
Leave a comment