ਕਿਰਾਇਆ ਮੰਗਣ ‘ਤੇ ਮਹਿਲਾ ਕਾਂਸਟੇਬਲ ਨੇ ਕੀਤਾ ਇਨਕਾਰ, ਹੁਣ ਰਾਜਸਥਾਨ-ਹਰਿਆਣਾ ਹੋਏ ਆਹਮੋ-ਸਾਹਮਣੇ

Global Team
3 Min Read

ਨਿਊਜ਼ ਡੈਸਕ: ਹਰਿਆਣਾ ਦੀ ਇੱਕ ਮਹਿਲਾ ਪੁਲਿਸ ਕਾਂਸਟੇਬਲ ਅਤੇ ਰਾਜਸਥਾਨ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (RSRTC) ਦੇ ਬੱਸ ਕੰਡਕਟਰ ਵਿਚਕਾਰ ਬੱਸ ਦੇ ਕਿਰਾਏ ਨੂੰ ਲੈ ਕੇ ਬਹਿਸ ਹੋ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ, RSRTC ਅਤੇ ਹਰਿਆਣਾ ਰੋਡਵੇਜ਼ ਦੀਆਂ ਕਈ ਬੱਸਾਂ ‘ਤੇ ਜੁਰਮਾਨਾ ਲਗਾਇਆ ਗਿਆ ਹੈ।

ਵੀਡੀਓ ‘ਚ ਕੰਡਕਟਰ ਮਹਿਲਾ ਕਾਂਸਟੇਬਲ ਤੋਂ ਬੱਸ ਦਾ ਕਿਰਾਇਆ ਮੰਗਦਾ ਨਜ਼ਰ ਆ ਰਿਹਾ ਹੈ। ਮਹਿਲਾ ਕਾਂਸਟੇਬਲ ਨੇ ਵਰਦੀ ਪਾਈ ਹੋਈ ਹੈ ਅਤੇ ਆਪਣਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਹੈ, ਉਹ ਕੰਡਕਟਰ ਨੂੰ ਕਿਰਾਇਆ ਦੇਣ ਤੋਂ ਇਨਕਾਰ ਕਰਦੀ ਨਜ਼ਰ ਆ ਰਹੀ ਹੈ। ਬੱਸ ਕੰਡਕਟਰ ਨੂੰ 50 ਰੁਪਏ ਦਾ ਕਿਰਾਇਆ ਦੇਣ ਜਾਂ ਬੱਸ ਤੋਂ ਉਤਰਨ ਲਈ ਕਹਿੰਦੇ ਸੁਣਿਆ ਜਾ ਸਕਦਾ ਹੈ। ਪਰ ਮਹਿਲਾ ਕਾਂਸਟੇਬਲ ਅੜੀ ਰਹੀ ਅਤੇ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੱਤਾ। ਕੰਡਕਟਰ ਤੋਂ ਇਲਾਵਾ ਬੱਸ ਵਿੱਚ ਮੌਜੂਦ ਕਈ ਹੋਰ ਸਵਾਰੀਆਂ ਨੇ ਵੀ ਮਹਿਲਾ ਕਾਂਸਟੇਬਲ ਨੂੰ ਬੱਸ ਦਾ ਕਿਰਾਇਆ ਦੇਣ ਲਈ ਸਮਝਾਇਆ ਪਰ ਉਹ ਫਿਰ ਵੀ ਨਹੀਂ ਮੰਨੀ। ਵੀਡੀਓ ‘ਚ ਬੱਸ ਕੰਡਕਟਰ ਵਾਰ-ਵਾਰ ਕਹਿ ਰਿਹਾ ਹੈ, “ਜਾਂ ਤਾਂ ਕਿਰਾਇਆ ਦਿਓ ਜਾਂ ਬੱਸ ਤੋਂ ਉਤਰੋ।” ਇਸ ਤੋਂ ਬਾਅਦ ਕੰਡਕਟਰ ਨੇ ਆਪਣੀ ਸੀਟੀ ਵਜਾਈ ਅਤੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ। ਪਰ ਮਹਿਲਾ ਕਾਂਸਟੇਬਲ ਬੱਸ ਤੋਂ ਨਹੀਂ ਉਤਰੀ ਅਤੇ ਕਿਰਾਇਆ ਨਾ ਦੇਣ ‘ਤੇ ਕੰਡਕਟਰ ਨਾਲ ਬਹਿਸ ਕਰਦੀ ਰਹੀ।

ਔਰਤ ਅਤੇ ਬੱਸ ਕੰਡਕਟਰ ਵਿਚਕਾਰ ਝਗੜੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ, ਹਰਿਆਣਾ ਪੁਲਿਸ ਨੇ ਗੁਰੂਗ੍ਰਾਮ, ਫਰੀਦਾਬਾਦ ਅਤੇ ਹਰਿਆਣਾ ਦੇ ਹੋਰ ਰੂਟਾਂ ‘ਤੇ ਚੱਲਣ ਵਾਲੀਆਂ 50 ਤੋਂ ਵੱਧ RSRTC ਬੱਸਾਂ ਨੂੰ ਜੁਰਮਾਨਾ ਲਗਾਇਆ ਹੈ।ਇਸ ਦੇ ਜਵਾਬ ‘ਚ ਰਾਜਸਥਾਨ ‘ਚ ਚੱਲ ਰਹੀਆਂ ਹਰਿਆਣਾ ਰੋਡਵੇਜ਼ ਦੀਆਂ 26 ਬੱਸਾਂ ‘ਤੇ ਜੁਰਮਾਨਾ ਲਗਾਇਆ ਗਿਆ ਹੈ। ਹਰਿਆਣਾ ਰੋਡਵੇਜ਼ ਦੀਆਂ ਜਿਨ੍ਹਾਂ 26 ਬੱਸਾਂ ਨੂੰ ਜੁਰਮਾਨਾ ਕੀਤਾ ਗਿਆ ਹੈ, ਉਨ੍ਹਾਂ ਵਿਚੋਂ 9 ਦੇ ਜੈਪੁਰ ਦੇ ਸਿੰਧੀ ਕੈਂਪ ਵਿਚ ਚਲਾਨ ਕੀਤੇ ਗਏ, ਜਦੋਂ ਕਿ ਰਾਜਸਥਾਨ ਵਿਚ ਹੋਰ ਥਾਵਾਂ ‘ਤੇ ਚੱਲ ਰਹੀਆਂ 17 ਬੱਸਾਂ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੁਰਮਾਨਾ ਕੀਤਾ ਗਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment