7 ਦਸੰਬਰ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ

Global Team
1 Min Read

ਹੈਦਰਾਬਾਦ: ਸੰਸਦ ਦਾ ਸੇਦ ਰੁੱਤ ਦਾ ਇਜਲਾਸ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਬਾਬਤ ਜਾਣਕਾਰੀ ਕੇਂਦਰੀ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਦਿੱਤੀ ਗਈ ਹੈ।  ਉਨ੍ਹਾਂ ਕਿਹਾ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ ਤੋਂ ਸ਼ੁਰੂ ਹੋ ਕੇ 29 ਦਸੰਬਰ ਤੱਕ ਚੱਲੇਗਾ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ, ‘ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ ਤੋਂ ਸ਼ੁਰੂ ਹੋਵੇਗਾ ਅਤੇ 29 ਦਸੰਬਰ ਤੱਕ ਚੱਲੇਗਾ। ਇਸ ਦੌਰਾਨ 23 ਦਿਨਾਂ ਵਿੱਚ 17 ਮੀਟਿੰਗਾਂ ਹੋਣਗੀਆਂ। (ਅਸੀਂ) ਅੰਮ੍ਰਿਤ ਕਾਲ ਸੈਸ਼ਨ ਦੌਰਾਨ ਵਿਧਾਨਕ ਕੰਮਕਾਜ ਅਤੇ ਹੋਰ ਮੁੱਦਿਆਂ ‘ਤੇ ਚਰਚਾ ਦੀ ਆਸ ਰੱਖਦੇ ਹਾਂ।

- Advertisement -

ਜੋਸ਼ੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ‘ਸੰਸਦ ਪ੍ਰਵਾਸ ਯੋਜਨਾ’ ਤਹਿਤ ਸ਼ਹਿਰ ਵਿੱਚ ਸਨ। ਉਨ੍ਹਾਂ ਇੱਥੇ ਭਾਜਪਾ ਦੇ ਸੰਸਦ ਮੈਂਬਰ ਧਰਮਪੁਰੀ ਅਰਵਿੰਦ ਦੀ ਰਿਹਾਇਸ਼ ’ਤੇ ਹੋਏ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਟੀਆਰਐਸ ਦੇ ਇਸ ਰਵੱਈਏ ਅਤੇ ਇਸ ਦੀ ਗੁੰਡਾਗਰਦੀ ਦੀ ਨਿਖੇਧੀ ਕਰਦਾ ਹਾਂ।’’ ਉਨ੍ਹਾਂ ਦੋਸ਼ ਲਾਇਆ ਕਿ ਤੇਲੰਗਾਨਾ ਪਹਿਲਾਂ ਸਰਪਲੱਸ ਸੂਬਾ ਸੀ, ਪਰ ਹੁਣ ਇਹ ‘‘ਕਰਜ਼ਾ-ਗ੍ਰਸਤ’’ ਸੂਬਾ ਬਣ ਗਿਆ ਹੈ।

Share this Article
Leave a comment