ਨਵੀਂ ਦਿੱਲੀ: ਦੇਸ਼ ‘ਚ 5G ਸੇਵਾਵਾਂ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਇੰਡੀਆ ਮੋਬਾਇਲ ਕਾਂਗਰਸ’ ‘ਚ 5G ਸੇਵਾਵਾਂ ਲਾਂਚ ਕਰਨਗੇ। ਪ੍ਰਗਤੀ ਮੈਦਾਨ ‘ਚ ਹੋਣ ਵਾਲੀ ‘ਇੰਡੀਆ ਮੋਬਾਇਲ ਕਾਂਗਰਸ’ 4 ਅਕਤੂਬਰ ਤੱਕ ਚੱਲੇਗੀ। ਸਰਕਾਰ ਦੇ ਰਾਸ਼ਟਰੀ ਬਰਾਡਬੈਂਡ ਮਿਸ਼ਨ ਨੇ ਅੱਜ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ ਇਕ ਸਮਾਗਮ ‘ਚ ਭਾਰਤ ਵਿੱਚ 5ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ।
ਇਸ ਦੇ ਨਾਲ ਹੀ 5ਜੀ ਸੇਵਾ ਨੂੰ ਲੈ ਕੇ ਦੂਰਸੰਚਾਰ ਮੰਤਰਾਲੇ ਨੇ ਹਵਾਬਾਜ਼ੀ ਦੇ ਮੁੱਦੇ ‘ਤੇ ਅਧਿਐਨ ਤੋਂ ਬਾਅਦ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਨੂੰ ਲੈ ਕੇ ਦੇਸ਼ ਵਿਚ ਕੋਈ ਪਰੇਸ਼ਾਨੀ ਨਾਂ ਹੋਵੇਗੀ। ਇਸ ਸਮੱਸਿਆ ਨੂੰ ਲੈ ਕੇ ਆਈਆਈਟੀ ਮਦਰਾਸ ‘ਚ ਇੱਕ ਅਧਿਐਨ ਕੀਤਾ ਗਿਆ। ਆਈਆਈਟੀ ਦੇ ਅਧਿਐਨ ਮੁਤਾਬਕ ਗੈਪਿੰਗ ਕਾਰਨ ਅਮਰੀਕਾ ‘ਚ ਹੋਣ ਵਾਲੀ ਸਮੱਸਿਆ ਦਾ ਸਾਹਮਣਾ ਭਾਰਤ ‘ਚ ਨਹੀਂ ਕਰਨਾ ਪਵੇਗਾ।
ਜਾਣੋਂ ਕੀ ਹੈ 5G ਨੈਟਵੱਰਕ ‘ਚ ਖਾਸ?
5G ਸੇਵਾ ਇੱਕ ਰੈਵੋਲਿਊਸ਼ਨ ਸਾਬਿਤ ਹੋਵੇਗੀ। ਹੁਣ ਟਰਾਂਸਜੈਕਸ਼ਨ ਤੋਂ ਲੈਂ ਕੇ ਫਾਈਲ ਨੂੰ ਡਾਊਨਲੋਡ ਕਰਨ ਜਾਂ ਅਪਲੋਡ ਕਰਨ ਵਿੱਚ ਵੀ ਬਿਲਕੁਲ ਸਮਾਂ ਨਹੀਂ ਲਗੇਗਾ। 5ਵੀਂ ਪੀੜ੍ਹੀ ਯਾਨੀ 5G ਦੂਰਸੰਚਾਰ ਸੇਵਾਵਾਂ ਰਾਹੀਂ, ਹਾਈ ਕੁਆਲਿਟੀ ਵਾਲੀ ਵੀਡੀਓ ਜਾਂ ਫਿਲਮ ਨੂੰ ਮੋਬਾਈਲ ਜਾਂ ਹੋਰ ਡਿਵਾਇਸਾਂ ‘ਤੇ ਕੁਝ ਸਕਿੰਟਾਂ ਵਿੱਚ ਡਾਊਨਲੋਡ ਕੀਤਾ ਜਾ ਸਕੇਗਾ।