10 ਵੀਂ ਅਤੇ 12 ਵੀਂ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ, ਸੀਬੀਐਸਈ ਨੇ ਜਾਰੀ ਕੀਤੀ ਨਵੀ ਡੇਟਸ਼ੀਟ

TeamGlobalPunjab
1 Min Read

ਨਵੀ ਦਿੱਲੀ : ਦੇਸ਼ ਅੰਦਰ ਲਾਕ ਡਾਊਣ ਕਾਰਨ ਸਾਰੇ ਹੀ ਵਿਦਿਅਕ ਅਦਾਰੇ ਬੰਦ ਹਨ। ਜੇਕਰ ਗੱਲ ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਦੀ ਕਰੀਏ ਤਾ ਉਨ੍ਹਾਂ ਦੇ ਸਾਲਾਨਾ ਇਮਤਿਹਾਨ ਵੀ ਵਿਚਕਾਰ ਹੀ ਪਾਏ ਹਨ । ਇਨ੍ਹਾਂ ਵਿਦਿਆਰਥੀਆਂ ਦਾ ਇੰਤਜ਼ਾਰ ਅੱਜ ਸੀਬੀਐਸਈ ਨੇ ਖਤਮ ਕਰ ਦਿੱਤਾ ਹੈ । ਜਾਣਕਾਰੀ ਮੁਤਾਬਿਕ ਸੀਬੀਐਸਈ ਵਲੋਂ 10 ਵੀਂ ਅਤੇ 12 ਵੀਂ ਦੇ ਵਿਦਿਆਰਥੀਆਂ ਦੀਆਂ ਬੋਰਡ ਦੀ ਪੈਂਡਿੰਗ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿਤੀ ਗਈ ਹੈ। 10 ਵੀਂ ਅਤੇ 12 ਵੀਂ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਦਰਮਿਆਨ ਲਈਆਂ ਜਾਣਗੀਆਂ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਵਲੋਂ ਟਵੀਟ ਕਰਕੇ ਦਿਤੀ ਗਈ ਹੈ।

ਸੀਬੀਐਸਈ ਵਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿਖੇ ਮਾਸਕ ਪਾ ਕੇ ਅਤੇ ਸੈਨੇਟਾਈਜ਼ਰ ਲੈ ਕੇ ਆਉਣ ਦੀ ਹਿਦਾਇਤ ਕੀਤੀ ਗਈ ਹੈ। ਦੱਸ ਦੇਈਏ ਕਿ ਲਾਕਡਾਉਨ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਲਾਗੂ ਹੈ. ਅਜਿਹੀ ਸਥਿਤੀ ਵਿੱਚ ਦੇਸ਼ ਭਰ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਇਮਤਿਹਾਨਾਂ ਨੂੰ ਵੀ ਮਾਰਚ ਤੋਂ ਮੁਲਤਵੀ ਕਰ ਦਿਤਾ ਗਿਆ ਸੀ।

Share This Article
Leave a Comment