MNS Chief Raj Thackeray: ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਨੇ ਆਖਿਰਕਾਰ ਆਪਣੇ ਵਰਕਰ ਖਿਲਾਫ ਕਾਰਵਾਈ ਕੀਤੀ ਹੈ। MNS ਨੇ ਵਿਨੋਦ ਅਰਗਾਇਲ ਨਾਂ ਦੇ ਨੇਤਾ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਮਨੋਜ ਦਾ ਇੱਕ ਔਰਤ ਨਾਲ ਕੁੱਟਮਾਰ ਦਾ ਵੀਡੀਓ ਹਾਲ ਹੀ ਵਿੱਚ ਸਾਹਮਣੇ ਆਇਆ ਸੀ।
ਜਿਸ ‘ਚ MNS ਨੇਤਾ ਔਰਤ ਨੂੰ ਥੱਪੜ ਮਾਰਦੇ ਅਤੇ ਧੱਕਾ ਦਿੰਦੇ ਨਜ਼ਰ ਆ ਰਹੇ ਸਨ। MNS ਨੇ ਇਸ ਘਟਨਾ ਦੀ ਜਨਤਕ ਤੌਰ ‘ਤੇ ਨਿੰਦਾ ਕੀਤੀ ਅਤੇ ਕਾਰਜਕਾਰੀ ਨੂੰ ਬਰਖਾਸਤ ਕਰ ਦਿੱਤਾ।
#WATCH | A video went viral showing a man hitting & pushing a woman in Kamathipura, Mumbai on Aug 28, allegedly over installing a bamboo stick (for an ad) in front of woman's shop without consent. A non-cognizable offence lodged at Nagpada PS:Mumbai Police
(Note:Strong language) pic.twitter.com/9PinhzGuyj
— ANI (@ANI) September 1, 2022
ਦਸ ਦਈਏ ਕਿ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਦੇ ਤਿੰਨ ਵਰਕਰਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵਿੱਚ ਕਥਿਤ ਤੌਰ ‘ਤੇ ਇੱਕ ਔਰਤ ਨੂੰ ਜਨਤਕ ਤੌਰ ‘ਤੇ ਕੁੱਟਦੇ ਹੋਏ ਦਿਖਾਇਆ ਗਿਆ ਹੈ। 28 ਅਗਸਤ ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਵੀਰਵਾਰ ਨੂੰ ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। MNS ਵਰਕਰਾਂ ਨੇ ਪਹਿਲਾਂ ਬਜ਼ੁਰਗ ਔਰਤ ਨੂੰ ਥੱਪੜ ਮਾਰਿਆ ਅਤੇ ਫਿਰ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਦੁਰਵਿਵਹਾਰ ਕੀਤਾ।
ਪੁਲਿਸ ਦੇ ਅਨੁਸਾਰ, ਮਹਿਲਾ ਨੇ ਮੱਧ ਮੁੰਬਈ ਦੇ ਕਮਾਠੀਪੁਰਾ ਇਲਾਕੇ ਵਿੱਚ ਆਪਣੀ ਦੁਕਾਨ ਦੇ ਸਾਹਮਣੇ ਇੱਕ ਇਸ਼ਤਿਹਾਰ ਬੋਰਡ ਲਗਾਉਣ ਲਈ ਸਥਾਨਕ MNS ਵਰਕਰਾਂ ਦੁਆਰਾ ਇੱਕ ਖੰਭਾ ਲਗਾਉਣ ‘ਤੇ ਇਤਰਾਜ਼ ਕੀਤਾ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.