ਨਿਊਜ਼ ਡੈਸਕ: ਦਿੱਗਜ ਕਾਰੋਬਾਰੀ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਦਰਅਸਲ, ਸਪੇਸਐਕਸ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸ਼ਿਪ ਦਾ ਤੀਜਾ ਪ੍ਰੀਖਣ ਲਗਭਗ ਸਫਲ ਰਿਹਾ । ਹਾਲਾਂਕਿ, ਪ੍ਰੀਖਣ ਦੌਰਾਨ, ਜਦੋਂ ਸਟਾਰਸ਼ਿਪ ਪੁਲਾੜ ਉਡਾਣ ਤੋਂ ਬਾਅਦ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਰਹੀ ਸੀ, ਤਾਂ ਸਟਾਰਸ਼ਿਪ ਦਾ ਸੰਪਰਕ ਟੁੱਟ ਗਿਆ। ਟੈਸਟ ਦੀ ਸਫਲਤਾ ‘ਤੇ ਐਲੋਨ ਮਸਕ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਸਟਾਰਸ਼ਿਪ ਮਨੁੱਖਤਾ ਨੂੰ ਮੰਗਲ ਗ੍ਰਹਿ ‘ਤੇ ਲੈ ਜਾਵੇਗੀ।
ਸਪੇਸਐਕਸ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸ਼ਿਪ ਨੇ ਵੀਰਵਾਰ ਨੂੰ ਸਥਾਨਿਕ ਸਮੇਂ ਅਨੁਸਾਰ ਸਵੇਰੇ 8.25 ਵਜੇ ਟੈਕਸਾਸ ਵਿੱਚ ਕੰਪਨੀ ਦੇ ਸਟਾਰਬੇਸ ਬੋਕਾ ਚਿਕਾ ਤੋਂ ਉਡਾਣ ਭਰੀ। ਇਸ ਫਲਾਈਟ ਦਾ ਲਾਈਵ ਵੈਬਕਾਸਟ ਵੀ ਕੀਤਾ ਗਿਆ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਕਰੋੜਾਂ ਲੋਕਾਂ ਨੇ ਦੇਖਿਆ। ਪਰੀਖਣ ਦੌਰਾਨ ਸਭ ਕੁਝ ਠੀਕ ਰਿਹਾ, ਸਿਵਾਏ ਇਸ ਦੇ ਕਿ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਪ੍ਰਵੇਸ਼ ਦੌਰਾਨ ਕੰਟਰੋਲ ਰੂਮ ਦਾ ਰਾਕੇਟ ਨਾਲ ਸੰਪਰਕ ਟੁੱਟ ਗਿਆ। ਇਹ ਸੰਪਰਕ ਉਦੋਂ ਟੁੱਟ ਗਿਆ ਸੀ ਜਦੋਂ ਸਟਾਰਸ਼ਿਪ ਹਿੰਦ ਮਹਾਸਾਗਰ ਦੇ ਉੱਪਰ ਸੀ। ਹਾਲਾਂਕਿ ਰਾਕੇਟ ਸਮੁੰਦਰ ‘ਚ ਉਤਰਨ ‘ਚ ਸਫਲ ਰਿਹਾ।
Starship will take humanity to Mars pic.twitter.com/BMBNI2mMKF
— Elon Musk (@elonmusk) March 14, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।