ਅੰਮ੍ਰਿਤਸਰ : ਸੰਸਾਰ ਵਿਚ ਕਈ ਧਰਮ ਹਨ। ਸਾਰੇ ਧਰਮਾਂ ਦੇ ਆਪਣੇ ਆਪਣੇ ਨਿਯਮ ਹਨ। ਪਰ ਸਿੱਖ ਧਰਮ ਇੱਕ ਅਜਿਹਾ ਧਰਮ ਹੈ ਜਿਥੇ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ। ਸਿੱਖਾਂ ਦਾ ਤੀਰਥ ਇਸ਼ਨਾਨ ਸ੍ਰੀ ਦਰਬਾਰ ਸਾਹਿਬ {ਸ੍ਰੀ ਅੰਮ੍ਰਿਤਸਰ ਸਾਹਿਬ } ਜਿਸ ਦੇ ਚਾਰ ਦਰਵਾਜ਼ੇ ਹਨ। ਜਿਨ੍ਹਾਂ ਦਾ ਭਾਵ ਇਹ ਹੈ ਕਿ ਇਹ ਚਾਰੇ ਦਰਵਾਜ਼ੇ ਹਰ ਧਰਮ ਲਈ ਸਦਾ ਲਈ ਖੁੱਲ੍ਹੇ ਹਨ। ਇਥੇ ਹਰ ਕੋਈ ਬਿਨ੍ਹਾਂ ਕਿਸੇ ਡਰ ਦੇ ਆ ਸਕਦਾ ਹੈ।
ਦੱਸ ਦਿੰਦੇ ਹਾਂ ਕਿ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਇਕ ਲੜਕੀ ਆਉਂਦੀ ਹੈ। ਜਿਸ ਦੇ ਮੂੰਹ ਤੇ ਤਿਰੰਗੇ ਝੰਡੇ ਦਾ ਨਿਸ਼ਾਨ ਲਗਾ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ਉਸ ਲੜਕੀ ਨੂੰ ਦਰਬਾਰ ਸਾਹਿਬ ਵਿੱਚ ਪਹਿਰੇਦਾਰ ਦੀ ਸੇਵਾ ਨਿਭਾ ਰਹੇ ਸੇਵਾਦਾਰ ਵੱਲੋਂ ਰੋਕਿਆ ਗਿਆ ਸੀ। ਇਸ ਮੁੱਦੇ ਤੇ ਦੋਵਾਂ ਵਿੱਚ ਆਪਸੀ ਬੋਲਬਾਲਾ ਹੋ ਜਾਂਦਾ ਹੈ। ਇਸ ‘ਤੇ sgpc ਵਲੋਂ ਮੁਆਫ਼ੀ ਵੀ ਮੰਗੀ ਗਈ। ਸੇਵਾਦਾਰ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਜਿਸ ਵਿੱਚ ਉਸ ਨੇ ਦਸਿਆ ਕਿ ਉਸ ਲੜਕੀ ਨੂੰ ਉਸ ਦੇ ਪਹਿਰਾਵੇ ਕਰਕੇ ਰੋਕਿਆ ਗਿਆ ਸੀ ਨਾ ਕਿ ਤਿਰੰਗੇ ਦੇ ਨਿਸ਼ਾਨ ਕਰਕੇ।
ਜਾਣਕਾਰੀ ਅਨੁਸਾਰ ਦੱਸ ਦਿੰਦੇ ਹਾਂ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਵਲੋਂ ਇੱਕ ਅਹਿਮ ਫੈਸਲਾ ਲਿਆ ਹੈ। ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਪਕਿਰਮਾ ’ਚ ਤਾਇਨਾਤ 100 ਸੇਵਾਦਾਰਾਂ ਨੂੰ ਸ਼ਰਧਾਲੂਆਂ ਨਾਲ ਸੰਜਮੀ ਵਿਹਾਰ ਕਰਨਾ ਸਿਖਾਉਣ ਲਈ ਹੁਣ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਸੇਵਾਦਾਰ ਚਾਰ ਸ਼ਿਫਟਾਂ ’ਚ ਕੰਮ ਕਰਦੇ ਹਨ। ਇਨ੍ਹਾਂ ਦਾ ਕੰਮ ਸੰਗਤ ਦਾ ਮਾਰਗਦਰਸ਼ਨ ਕਰਨਾ ਤੇ ਉਨ੍ਹਾਂ ਨੂੰ ਮਰਿਆਦਾ ਬਾਰੇ ਦੱਸਣਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ’ਚ ਇਨ੍ਹਾਂ ਸੇਵਾਦਾਰਾਂ ਨੂੰ ਮਹੀਨੇ ’ਚ ਇਕ ਵਾਰ ਦੋ ਘੰਟਿਆਂ ਲਈ ਸਿਖਲਾਈ ਦੀ ਯੋਜਨਾ ਹੈ। ਇਨ੍ਹਾਂ ’ਚ ਦਸ ਅਜਿਹੇ ਸੇਵਾਦਾਰ ਹਨ, ਜਿਹੜੇ ਗ੍ਰੈਜੁਏਟ ਤੇ ਪੋਸਟ ਗ੍ਰੈਜੁਏਟ ਹਨ। ਇਨ੍ਹਾਂ ’ਚੋਂ ਪੰਜ ਨੂੰ ਗਾਈਡ ਬਣਾਇਆ ਗਿਆ ਹੈ, ਜਿਹੜੇ ਹੋਰ ਸੇਵਾਦਾਰਾਂ ਦਾ ਮਾਰਗਦਰਸ਼ਨ ਕਰ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ’ਚ ਇਨ੍ਹਾਂ ਸੇਵਾਦਾਰਾਂ ਨੂੰ ਮਹੀਨੇ ’ਚ ਇਕ ਵਾਰ ਦੋ ਘੰਟਿਆਂ ਲਈ ਸਿਖਲਾਈ ਦੀ ਯੋਜਨਾ ਹੈ। ਇਨ੍ਹਾਂ ’ਚ ਦਸ ਅਜਿਹੇ ਸੇਵਾਦਾਰ ਹਨ, ਜਿਹੜੇ ਗ੍ਰੈਜੁਏਟ ਤੇ ਪੋਸਟ ਗ੍ਰੈਜੁਏਟ ਪਾਸ ਹਨ। ਇਨ੍ਹਾਂ ’ਚੋਂ ਪੰਜ ਨੂੰ ਗਾਈਡ ਬਣਾਇਆ ਗਿਆ ਹੈ, ਜਿਹੜੇ ਹੋਰ ਸੇਵਾਦਾਰਾਂ ਦਾ ਮਾਰਗਦਰਸ਼ਨ ਕਰ ਰਹੇ ਹਨ।ਇਹੋ ਜਿਹੇ ਛੋਟੇ -ਛੋਟੇ ਕਰਨਾ ਕਰਕੇ ਐੱਸਜੀਪੀਸੀ ਦਾ ਅਕਸ ਖ਼ਰਾਬ ਨਾ ਹੋਵੇ, ਇਸ ਲਈ ਹੁਣ ਸੇਵਾਦਾਰਾਂ ਨੂੰ ਸਿਖਲਾਈ ਦੇਣ ਦੇ ਪਹਿਲਾਂ ਤੋਂ ਚਲਦੇ ਆ ਰਹੇ ਕੰਮ ’ਤੇ ਵਿਸ਼ੇਸ਼ ਧਿਆਨ ਕੇਂਦਰਤ ਕਰ ਦਿੱਤਾ ਗਿਆ ਹੈ।