ਸਮਾਜਵਾਦੀ ਪਾਰਟੀ ਨੂੰ ਦੇਸ਼ ਦੇ ਸਭ ਤੋਂ ਲੰਮੇ ਕੱਦ ਦਾ ਮਿਲਿਆ ਨੇਤਾ

TeamGlobalPunjab
1 Min Read

ਲਖਨਊ: ਦੇਸ਼ ਦੇ ਸਭ ਤੋਂ ਲੰਮੇ ਕੱਦ ਦਾ ਹੋਣ ਦਾ ਦਾਅਵਾ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦੇ ਰਹਿਣ ਵਾਲੇ 8 ਫੁੱਟ  1 ਇੰਚ ਦੇ ਧਰਮਿੰਦਰ ਪ੍ਰਤਾਪ ਸਿੰਘ ਨੇ ਅੱਜ ਸਮਾਜਵਾਦੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ। ਉਨ੍ਹਾਂ ਦਾ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਸਵਾਗਤ ਕੀਤਾ। ਵਿਧਾਨ ਸਭਾ ਚੋਣਾਂ ਲੜਨ ਬਾਰੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਸਪਾ ਪ੍ਰਧਾਨ ਨੇ ਕਰਨਾ ਹੈ।

ਪਾਰਟੀ ਦੇ ਅਧਿਕਾਰਤ ਫੇਸਬੁੱਕ ਪੇਜ ਦੁਆਰਾ ਇੱਕ ਪੋਸਟ ਦੇ ਅਨੁਸਾਰ, ਧਰਮਿੰਦਰ ਪ੍ਰਤਾਪ ਨੇ ਸਪਾ ਦੀ ਮੈਂਬਰਸ਼ਿਪ ਲੈ ਲਈ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਧਰਮਿੰਦਰ ਨੇ “ਸਮਾਜਵਾਦੀ ਪਾਰਟੀ ਦੀਆਂ ਨੀਤੀਆਂ ਅਤੇ  ਅਖਿਲੇਸ਼ ਯਾਦਵ ਦੀ ਅਗਵਾਈ ਵਿੱਚ ਵਿਸ਼ਵਾਸ” ਪ੍ਰਗਟ ਕੀਤਾ ਹੈ। ਧਰਮਿੰਦਰ ਪ੍ਰਤਾਪ ਨੇ ਕਿਹਾ ਕਿ ਉਨ੍ਹਾਂ ਨੇ ਸਮਾਜਵਾਦੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਕਿਉਂਕਿ ਪਾਰਟੀ ਕਿਸੇ ਨਾਲ ਵਿਤਕਰਾ ਨਹੀਂ ਕਰਦੀ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਹੈ। ਸੂਬਾ ਪ੍ਰਧਾਨ ਨਰੇਸ਼ ਉੱਤਮ ਪਟੇਲ ਨੇ ਧਰਮਿੰਦਰ ਦੇ ਸਪਾ ਵਿੱਚ ਆਉਣ ਦੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਪਾਰਟੀ “ਮਜ਼ਬੂਤ” ਹੋਵੇਗੀ।

Share this Article
Leave a comment