ਨਿਊਯਾਰਕ (ਗਿੱਲ ਪ੍ਰਦੀਪ): NYC ਕਬੱਡੀ ਕਲੱਬ ਅਤੇ ਹੋਰ ਬਹੁਤ ਸਾਰੇ ਸਪੋਟਰਾਂ ਦੀ ਮਦਦ ਨਾਲ ਨਿਊਯਾਰਕ ਤੋਂ ਮੇਅਰ ਕੈਂਡੀਡੇਟ ਜੈਸਿਕਾ ਲਈ ਇੱਕ ਖਾਸ ਈਵੈਂਟ ਉਲੀਕਿਆ ਗਿਆ ਅਤੇ ਸਭ ਨੂੰ ਜੈਸਿਕਾ ਦੀ ਸਪੋਰਟ ਕਰਨ ਲਈ ਅਪੀਲ ਕੀਤੀ ਗਈ, ਜਿਸ ਲਈ ਜੈਸਿਕਾ ਨੇ ਸਭ ਦਾ ਧੰਨਵਾਦ ਕੀਤਾ।
2025 ਵਿੱਚ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਅਤੇ ਨਿਊਯਾਰਕ ਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਜੈਸਿਕਾ ਰਾਮੋਜ਼ ਮੈਦਾਨ ‘ਚ ਹਨ, ਜਿਨ੍ਹਾਂ ਨੇ ਆਪਣੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ। ਨਿਊਯਾਰਕ ਦਾ ਪੰਜਾਬੀ ਭਾਈਚਾਰਾ ਮੇਅਰ ਕੈਂਡੀਡੇਟ ਜੈਸਿਕਾ ਦੇ ਹੱਕ ਚ ਆਇਆ, ਜਿਸਦੇ ਚਲਦਿਆਂ NYC ਕਬੱਡੀ ਕਲੱਬ ਦੇ ਆਹੁਦੇਦਾਰਾਂ ਵੱਲੋਂ ਇੱਕ ਸਪੋਰਟਿੰਗ ਈਵੈਂਟ ਉਲੀਕਿਆ ਗਿਆ। ਇਸ ਮੌਕੇ ਕੈਂਡੀਡੇਟ ਜੈਸਿਕਾ ਦਾ ਕਹਿਣਾ ਉਨ੍ਹਾਂ ਦਾ ਪੰਜਾਬੀ ਕਮਿਊਨਿਟੀ ਨਾਲ ਵੱਖਰਾ ਕਨੈਕਸ਼ਨ ਹੈ ਅਤੇ ਉਹ ਰਲ ਮਿਲ ਕੇ ਕੰਮ ਕਰਨਗੇ।
ਇਹ ਸਪੋਰਟਿੰਗ ਈਵੈਂਟ ਚਾਵਲਾ ਰੈਸਟੋਰੈਂਟ ਚ ਉਲੀਕਿਆ ਗਿਆ ਅਤੇ ਰੈਸਟੋਰੈਂਟ ਦੇ ਮਾਲਕ ਗਗਨ ਵੀ ਜੈਸਿਕਾ ਦੀ ਸਪੋਰਟ ‘ਚ ਉਤਰੇ, ਉਨ੍ਹਾਂ ਨੇ ਪਹੁੰਚੇ ਹੋਏ ਸਾਰੇ ਹੀ ਸਜੱਣਾਂ ਮਿੱਤਰਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਈਵੈਂਟ ਨੂੰ ਰਾਜ ਕੁਮਾਰ ATA ਟੋਇੰਗ ਵਾਲਿਆਂ ਵੱਲੋਂ ਖਾਸ ਤੌਰ ਤੇ ਸਪੋਰਟ ਕੀਤਾ ਅਤੇ ਨਾਲ ਹੀ ਪਵਾਰ ਬ੍ਰਦਰਜ਼ ਤੋਂ ਹੈਰੀ ਪਵਾਰ ਤੇ ਰਾਜ ਪਵਾਰ ਵੀ ਉਚੇਚੇ ਤੌਰ ਤੇ ਪਹੁੰਚੇ। ਹੈਰੀ ਪਵਾਰ ਦਾ ਕਹਿਣਾ ਕਿ ਉਹ ਜੈਸਿਕਾ ਦੀ ਸਪੋਰਟ ਲਈ ਸਾਰੀ ਪੰਜਾਬੀ ਕਮਿਊਨਿਟੀ ਨੂੰ ਅਪੀਲ ਕਰਨਗੇ।
ਇਸ ਤੋਂ ਇਲਾਵਾ JK ਪੈਟਰੋਲੀਅਮ ਤੋਂ ਕੁਲਦੀਪ ਸਿੰਘ, ਰਵੀ ਸੰਧੂ, ਦਲਜੀਤ ਪੱਤੜ ਅਤੇ ਕਾਬਿਲ ਸਿੰਘ ਸਮੇਤ ਹੋਰ ਸਾਰੇ ਕਲੱਬ ਮੈਂਬਰ ਪਹੁੰਚੇ ਹੋਏ ਸਨ ਅਤੇ ਨਾਲ ਹੀ ਸੰਤ ਪ੍ਰੇਮ ਸਿੰਘ ਸੁਸਾਇਟੀ ਤੋਂ ਹਰਜੀਤ ਸਿੰਘ ਬੇਗੋਵਾਲ ਅਤੇ ਮਾਸਟਰ ਹਰਦੇਵ ਸਿੰਘ ਹੁਰੀਂ ਵੀ ਸਪੋਰਟ ਕਰਨ ਪਹੁੰਚੇ ਸਨ। ਦੱਸ ਦਈਏ ਕਿ ਮੇਅਰ ਲਈ 24 ਜੂਨ ਨੂੰ ਪ੍ਰਾਈਮਰੀ ਚੋਣ ਹੋ ਜਾ ਰਹੀ ਐ ਜਿਸ ਤੋਂ ਬਾਅਦ ਨਵੰਬਰ ਚ ਫਾਈਨਲ ਚੋਣ ਹੋਵੇਗੀ, ਜਿਸ ਲਈ ਜੈਸਿਕਾ ਨੂੰ ਸਮਰਥਨ ਦੀ ਜ਼ਰੂਰਤ ਹੈ ਅਤੇ ਪੰਜਾਬੀ ਭਾਈਚਾਰਾ ਖੱਲ੍ਹ ਕੇ ਉਨ੍ਹਾਂ ਦੇ ਪੱਖ ਚ ਖੜ੍ਹਾ ਨਜ਼ਰ ਆ ਰਿਹਾ।
NYC ਕਬੱਡੀ ਕਲੱਬ ਵੱਲੋਂ ਆਯੋਜਿਤ ਕੀਤਾ ਗਿਆ ਇਹ ਈਵੈਂਟ ਖਾਸ ਉਪਰਾਲਾ ਹੋ ਨਿਬੜਿਆ ਤੇ ਉਮੀਦ ਹੈ ਕਿ ਜੈਸਿਕਾ ਆਉਣ ਵਾਲੇ ਸਮੇਂ ਚ ਸਾਊਥ ਏਸ਼ੀਅਨ ਕਮਿਊਨਿਟੀ ਦੇ ਮੁੱਦੇ ਚੰਗੇ ਢੰਗ ਨਾਲ ਉਠਾ ਸਕੇ।