ਨਵੀਂ ਦਿੱਲੀ: ਤੁਸੀਂ ਇਹ ਕਹਿੰਦੇ ਹੋਏ ਲੋਕਾਂ ਨੂੰ ਆਮ ਸੁਣਿਆਂ ਹੋਵੇਗਾ ਕਿ ਕੋਈ ਵੀ ਮੁਸੀਬਤ ਆ ਜਾਵੇ ਜਾਂ ਕਿਸੇ ਵੀ ਤਰ੍ਹਾਂ ਦਾ ਸਮਾਂ ਹੋਵੇ ਤਾਂ ਰੱਬ ਦਾ ਨਾਮ ਅਤੇ ਉਸ ਦੀ ਬੰਦਗੀ ਕਰਨੀ ਨਹੀਂ ਛੱਡਣੀ ਚਾਹੀਦੀ। ਇਹ ਗੱਲ ਅੱਜ ਸਾਬਿਤ ਕਰ ਦਿੱਤੀ ਹੈ ਵਿਦਿਆਰਥੀਆਂ ਅਤੇ ਮੁਸਲਿਮ ਭਾਈਚਾਰੇ ਦੇ ਹੋਰ ਲੋਕਾਂ ਨੇ। ਦਰਅਸਲ ਦਿੱਲੀ ਵਿੱਚ ਜਾਮੀਆ ਮਿਲੀਆ ਇਸਲਾਮੀਆ (ਜੇਐਮਆਈ) ਯੂਨੀਵਰਸਿਟੀ ਦੇ ਬਾਹਰ CAA ਨੂੰ ਲੈ ਕੇ ਉੱਥੇ ਜ਼ਬਰਦਸਤ ਪ੍ਰਦਰਸ਼ਨ ਹੋ ਰਿਹਾ ਹੈ ਪਰ ਇਸ ਪ੍ਰਦਰਸ਼ਨ ਦੌਰਾਨ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਅਤੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਗੇਟ ‘ਤੇ ਨਮਾਜ਼ ਅਦਾ ਕੀਤੀ।
ਐਤਵਾਰ ਨੂੰ, ਜੇਐਮਆਈ ਦੇ ਚੀਫ ਪ੍ਰੋਕੋਟਰ ਵਸੀਮ ਅਹਿਮਦ ਖਾਨਦੱਲੀ ਨੇ ਦੋਸ਼ ਲਾਇਆ ਕਿ ਬਿਨਾਂ ਇਜਾਜ਼ਤ ਦੇ ਪੁਲਿਸ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਗਈ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਬੁਰਾ ਵਿਵਹਾਰ ਕੀਤਾ। ਇੱਥੇ ਹੀ ਬੱਸ ਨਹੀਂ ਪੁਲਿਸ ‘ਤੇ ਵਿਦਿਆਰਥੀਆਂ ਦੀ ਕੁੱਟਮਾਰ ਕਰਨ ਅਤੇ ਅੱਥਰੂ ਗੈਸ ਦੇ ਗੋਲੇ ਛੱਡਣ ਦੇ ਦੋਸ਼ ਵੀ ਲੱਗ ਰਹੇ ਹਨ।