ਨਿਊਜ਼ ਡੈਸਕ : ਕੋਰੋਨਾ ਮਹਾਮਾਰੀ ਤੋਂ ਨਿਜ਼ਾਤ ਪਾਉਣ ਲਈ ਦੁਨੀਆ ਦੇ ਬਹੁਤ ਸਾਰੇ ਦੇਸ਼ ਕੋਰੋਨਾ ਦੀ ਵੈਕਸੀਨ ਬਣਾਉੈਣ ‘ਚ ਜੁਟੇ ਹੋਏ ਹਨ। ਅਜਿਹੇ ‘ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਆਪਣੇ ਨਵੇਂ ਦਿੱਤੇ ਬਿਆਨ ਨਾਲ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਜਾਨਸਨ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰਨ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ ਅਤੇ ਅਜਿਹਾ ਵੀ ਹੋ ਸਕਦਾ ਹੈ ਕਿ ਸ਼ਾਇਦ ਕੋਰੋਨਾ ਵਾਇਰਸ ਵੈਕਸੀਨ ਕਦੇ ਬਣ ਹੀ ਨਾ ਪਾਏ।
ਪ੍ਰਧਾਨ ਮੰਤਰੀ ਜਾਨਸਨ ਨੇ ਬੀਤੇ ਦਿਨ ਕੋਰੋਨਾ ਵਾਇਰਸ ਦੇ ਫੈਲਣ ਨੂੰ ਨਿਯੰਤਰਿਤ ਕਰਨ ਲਈ ਇਕ 50 ਪੰਨਿਆਂ ਦੀ ਗਾਈਡਲਾਈਨ ਪੇਸ਼ ਕੀਤੀ। ਇਸਦੇ ਤਹਿਤ, ਸਮਾਜਿਕ ਦੂਰੀ ਦੇ ਨਿਯਮ ਨੂੰ ਧਿਆਨ ਵਿੱਚ ਰੱਖਦੇ ਹੋਏ ਹੌਲੀ ਹੌਲੀ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਮਿਸ਼ਨ ਨੂੰ ਲੈ ਕੇ ਆਕਸਫੋਰਡ ਯੂਨੀਵਰਸਿਟੀ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀਆਂ ਵੱਲੋਂ ਬ੍ਰਿਟੇਨ ਵਿਚ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਦੇ ਹੋਏ ਜਾਨਸਨ ਨੇ ਕਿਹਾ ਕਿ ਵੈਕਸੀਨ ਜਾਂ ਇਲਾਜ ਵਿਚ ਇਕ ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ।
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ, “ਅਸਲ ਵਿੱਚ, ਸਭ ਤੋਂ ਮਾੜੇ ਹਾਲਾਤਾਂ ਵਿੱਚ, ਅਸੀਂ ਕਦੇ ਵੀ ਵੈਕਸੀਨ ਨਾ ਬਣਾ ਸਕੀਏ। ਅਜਿਹੇ ‘ਚ ਸਾਡੀ ਯੋਜਨਾ ਨੂੰ ਇੱਕ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਏਗਾ ਜਿੱਥੇ ਅਸੀਂ ਇਸ ਸਥਿਤੀ ਵਿੱਚ ਹਾਂ, ਸਾਥ ‘ਚ, ਲੰਬੀ ਦੌੜ ਲਈ, ਇੱਥੋਂ ਤੱਕ ਕਿ ਅਜਿਹਾ ਸਭ ਕਰਦੇ ਹੋਏ ਵੀ ਅਸੀਂ ਇਸ ਨਤੀਜੇ ਤੋਂ ਬਚ ਸਕਦੇ ਹਾਂ।”
ਬੀਤੇ ਐਤਵਾਰ ਰਾਸ਼ਟਰ ਨੂੰ ਕੀਤੇ ਗਏ ਸੰਬੋਧਨ ਅਤੇ ਸੋਮਵਾਰ ਨੂੰ ਸੰਸਦ ਵਿੱਚ ਦਿੱਤੇ ਬਿਆਨ ਤੋਂ ਬਾਅਦ, ਇਹ ਦਿਸ਼ਾ-ਨਿਰਦੇਸ਼ ਬੁੱਧਵਾਰ ਤੋਂ ਪੂਰੇ ਇੰਗਲੈਂਡ ਵਿੱਚ ਜਨਤਕ ਤੌਰ ‘ਤੇ ਲਾਗੂ ਹੋ ਜਾਣਗੇ। ਨਵੇਂ ਦਿਸ਼ਾਂ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਦੂਜੇ ਲੋਕਾਂ ਨਾਲ ਵਨ-ਟੂ-ਵਨ ਸੰਪਰਕ ਦੀ ਆਗਿਆ ਦਿੱਤੀ ਜਾਏਗੀ। ਇਸ ਦੇ ਨਾਲ ਹੀ ਲੋਕ ਬਾਹਰ ਨਿਕਲਣ ਸਮੇਂ ਦੋ ਮੀਟਰ ਦੀ ਦੂਰੀ ਬਣਾ ਕੇ ਰੱਖਣਗੇ।