ਭਾਰੀ ਮੀਂਹ ਨਾਲ ਖ਼ਰਾਬ ਹੋਈ ਫ਼ਸਲ ਤੇ ਜਤਾਇਆ ਦੁੱਖ ,ਪੰਜਾਬੀ ਅਦਾਕਾਰ ਤੇ ਕਮੇਡੀਅਨ ਕਰਮਜੀਤ ਅਨਮੋਲ, ਸਾਂਝੀ ਕੀਤੀ ਪੋਸਟ

global11
1 Min Read

ਪੰਜਾਬ : ਪੰਜਾਬ ਦੇ ਹਾਲਤ ਦਿਨੋਂ -ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਓਪਰੇਸ਼ਨ ਅੰਮ੍ਰਿਤਪਾਲ ਦੇ ਮਾਮਲੇ ਨੂੰ ਲੈ ਕਿ ਪੰਜਾਬ ਵਿੱਚ ਲੋਕ ਵਿੱਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ। ਦੂਜਾ ਪਿਛਲੇ ਦਿਨਾਂ ਤੋਂ ਪਏ ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਈ ਸਾਲਾਂ ਤੋਂ ਪੁੱਤਾਂ ਵਾਂਗ ਪਾਲੀ ਫ਼ਸਲ ਜਦੋਂ ਖ਼ਰਾਬ ਹੋ ਜਾਂਦੀ ਹੈ ਤਾਂ ਉਸ ਦਾ ਦੁੱਖ ਕਿਸਾਨ ਹੀ ਦੱਸ ਸਕਦਾ ਹੈ।
ਹੁਣ ਇਸ ‘ਤੇ ਪੰਜਾਬੀ ਇੰਡਸਟਰੀ ਵੱਲੋਂ ਵੀ ਦੁੱਖ ਜਤਾਇਆ ਜਾ ਰਿਹਾ ਹੈ। ਪੰਜਾਬੀ ਅਦਾਕਾਰ ਤੇ ਕਮੇਡੀਅਨ ਕਰਮਜੀਤ ਅਨਮੋਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਖੇਤਾਂ ‘ਚ ਖੜੀ ਕਣਕ ਦੀ ਫਸਲ ਦੇ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਸਾਨ ਦੀ ਤਸਵੀਰ ਸ਼ੇਅਰ ਕਰ ਕਿਹਾ, ‘ਕਿੱਥੇ ਰੱਖ ਲਵਾਂ ਤੈਨੂੰ ਲਕੋ ਕੇ ਕਣਕੇ, ਰੁੱਤ ਤੇਰੇ ‘ਤੇ ਬੇਈਮਾਨ ਹੋ ਗਈ।’ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਰਮਜੀਤ ਅਨਮੋਲ ਨੇ ਕੈਪਸ਼ਨ ਲਿਖੀ, ‘ਵਾਹਿਗੁਰੂ ਜੀ ਮੇਹਰ ਕਰੋ।’ ਦੇਖੋ ਇਹ ਪੋਸਟ:

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment