ਇੰਡੋਨੇਸ਼ੀਆ ‘ਚ 62 ਮੁਸਾਫਰਾਂ ਸਣੇ ਚਾਰ ਮਿੰਟਾਂ ‘ਚ ਲਾਪਤਾ ਹੋਇਆ ਜਹਾਜ਼

TeamGlobalPunjab
1 Min Read

ਵਰਲਡ ਡੈਸਕ – ਸ਼੍ਰੀਵਿਜੈ ਏਅਰ ਲਾਈਨ ਦਾ ਇੱਕ ਜਹਾਜ਼ ਬੀਤੇ ਸ਼ਨੀਵਾਰ ਨੂੰ ਇੰਡੋਨੇਸ਼ੀਆ ‘ਚ ਘਰੇਲੂ ਉਡਾਣ ਦੌਰਾਨ ਲਾਪਤਾ ਹੋ ਗਿਆ ਹੈ। ਸ਼ਕ ਹੈ ਕਿ ਇਹ ਜਹਾਜ਼ ਕ੍ਰੈਸ਼ ਹੋ ਗਿਆ ਹੈ। ਇਸ ਜਹਾਜ਼ ‘ਚ 62 ਵਿਅਕਤੀ ਸਵਾਰ ਸਨ। ਬਚਾਅ ਕਰਮਚਾਰੀਆਂ ਨੇ ਰਾਜਧਾਨੀ ਜਕਾਰਤਾ ਨੇੜੇ ਸਮੁੰਦਰ ‘ਚ ਜਹਾਜ਼ ਦਾ ਮਲਬਾ ਵੇਖਣ ਦੀ ਗੱਲ ਕਹੀ ਹੈ।

 ਜਾਣਕਾਰੀ ਦਿੰਦਿਆਂ ਇੰਡੋਨੇਸ਼ੀਆ ਦੇ ਟ੍ਰਾਂਸਪੋਰਟ ਮੰਤਰੀ ਬੂਦੀ ਕਰੀਆ ਸੁਮਾਦੀ ਨੇ ਦੱਸਿਆ ਕਿ ਏਅਰ ਲਾਈਨ ਦਾ ਬੋਇੰਗ 737-500 ਜਹਾਜ਼ ਸਥਾਨਕ ਸਮੇਂ ਮੁਤਾਬਿਕ ਦੁਪਹਿਰ 2.36 ਵਜੇ ਜਕਾਰਤਾ ਤੋਂ ਉਡਿਆ ਤੇ 4 ਮਿੰਟ ਬਾਅਦ ਉਹ ਰਾਡਾਰ ਤੋਂ ਗਇਬ ਹੋ ਗਿਆ। ਏਅਰ ਲਾਈਨ ਵੱਲੋਂ ਜਾਰੀ ਬਿਆਨ ਅਨੁਸਾਰ ਜਹਾਜ਼ ਜਕਾਰਤਾ ਤੋਂ ਪੱਛਮੀ ਕਾਲੀਮੈਨਟਾਨ ਸੂਬੇ ਦੀ ਰਾਜਧਾਨੀ ਪੋਨਟੀਆਨਕ ਜਾ ਰਿਹਾ ਸੀ ਤੇ ਇਹ ਰਸਤਾ ਲਗਭਗ 90 ਮਿੰਟ ਦੀ ਸੀ।

 ਇਸਤੋਂ ਇਲਾਵਾ ਬਚਾਅ ਏਜੰਸੀ ਦੇ ਮੁਖੀ ਬਗਾਸ ਪੁਰਹਿਤੋ ਨੇ ਕਿਹਾ ਕਿ ਜਕਾਰਤਾ ਦੇ ਉੱਤਰੀ ਸਮੁੰਦਰ ‘ਚ ਭਾਲ ਲਈ ਟੀਮਾਂ ਭੇਜੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਰੇਡੀਓ ਸੰਕੇਤ ਨਹੀਂ ਮਿਲਿਆ ਹੈ। ਜਦੋਂ ਕਿ ਬਚਾਅ ਏਜੰਸੀ ਦੇ ਇਕ ਹੋਰ ਅਧਿਕਾਰੀ ਆਗੁਸ ਹੇਰੋਨੋ ਨੇ ਕਿਹਾ ਕਿ ਬਚਾਅ ਟੀਮ ਨੂੰ ਜਕਾਰਤਾ ਦੇ ਉੱਤਰੀ ਸਮੁੰਦਰ ‘ਚ ਮਲਬਾ ਮਿਲਿਆ ਜੋ ਸ਼ਾਇਦ ਉਸੇ ਜਹਾਜ਼ ਦਾ ਹੈ, ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

Share This Article
Leave a Comment