ਖੇਡ ਦੌਰਾਨ ਹਰ ਕਿਸੇ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਉਹ ਪ੍ਰਸਿੱਧ ਅਤੇ ਨਾਮੀ ਖਿਡਾਰੀ ਨੂੰ ਪਿੱਛੇ ਛੱਡ ਕੇ ਆਪਣਾ ਨਾਮ ਬਣਾਵੇ। ਕੁਝ ਅਜਿਹੀ ਹੀ ਦਿਲੀ ਇੱਛਾ ਪਾਕਿਸਤਾਨੀ ਖਿਡਾਰੀ ਉਸਮਾਨ ਖਾਂ ਨੇ ਵੀ ਜਤਾਈ ਹੈ। ਜੀ ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਖੇਡ ਨੂੰ ਹਰ ਕੋਈ ਪਸੰਦ ਕਰਦਾ ਹੈ ਅਤੇ ਇਹੀ ਕਾਰਨ ਹੈ ਕਿ ਉਹ ਲਗਭਗ ਹਰ ਕਿਸੇ ਦੇ ਹਰਮਨ ਪਿਆਰੇ ਹਨ। ਉਸਮਾਨ ਖਾਂ ਨੇ ਆਪਣੀ ਦਿਲੀ ਖੁਆਇਸ਼ ਦੱਸਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਸੁਪਨਾ ਹੈ ਉਹ (ਖਾਂ) ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਵਿਕਟ ਹਾਸਲ ਕਰ ਸਕਣ। ਇਸ ਤੋਂ ਇਲਾਵਾ ਉਸਮਾਨ ਸਾਊਥ ਅਫਰੀਕਾ ਦੇ ਸਾਬਕਾ ਕਪਤਾਨ ਏਬੀ ਡੀਵਿਲੀਅਰਜ਼ ਦਾ ਵੀ ਵਿਕਟ ਹਾਸਲ ਕਰਨਾ ਚਾਹੁੰਦੇ ਹਨ।
ਦੱਸ ਦਈਏ ਕਿ ਏਬੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ, ਪਰ ਉਹ ਟੀ 20 ਅਤੇ ਟੀ 10 ਲੀਗ ਵਿਚ ਖੇਡ ਰਿਹਾ ਹੈ। ਜੇਕਰ ਪਾਕਿਸਤਾਨੀ ਟੀਮ ਦੀ ਗੱਲ ਕਰੀਏ ਤਾਂ ਇਸ ਸਮੇਂ ਉਹ ਆਸਟਰੇਲੀਆ ਦੇ ਦੌਰੇ ‘ਤੇ ਹਨ। ਇਥੇ ਉਨ੍ਹਾਂ ਨੇ ਟੀ -20 ਸੀਰੀਜ਼ ਹਾਰ ਦਿੱਤੀ ਹੈ। ਇਸ ਤੋਂ ਇਲਾਵ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਕੱਲ ਯਾਨੀ 21 ਨਵੰਬਰ ਤੋਂ ਬ੍ਰਿਸਬੇਨ ਵਿੱਚ ਖੇਡਿਆ ਜਾਵੇਗਾ ਅਤੇ ਉਸਮਾਨ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਦੱਸਣਯੋਗ ਇਹ ਵੀ ਹੈ ਕਿ ਉਸਮਾਨ ਇਸ ਸਮੇਂ ਘਰੇਲੂ ਕ੍ਰਿਕਟ ਵਿੱਚ ਖੈਬਰ ਪਖਤੂਨਖਵਾ ਲਈ ਖੇਡ ਰਹੇ ਹਨ। ਉਨ੍ਹਾਂ ਸਿੰਧ ਖਿਲਾਫ ਮੈਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਮੇਰਾ ਸੁਪਨਾ ਇਕ ਕੌਮਾਂਤਰੀ ਮੈਚ ਵਿੱਚ ਵਿਰਾਟ ਕੋਹਲੀ ਦਾ ਵਿਕਟ ਹਾਸਲ ਕਰਨਾ ਹੈ। ਡੀਵਿਲੀਅਰਜ਼ ਨੂੰ ਬਰਖਾਸਤ ਕਰਨਾ ਮੇਰਾ ਸੁਪਨਾ ਵੀ ਹੈ। ਹਾਲਾਂਕਿ, ਉਹ ਹੁਣ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਦਾ. ਪਰ, ਮੈਂ ਖ਼ੁਸ਼ ਹੋਵਾਂਗਾ ਕਿ ਟੀ 10 ਵਿਚ ਹੀ ਉਸ ਦਾ ਵਿਕਟ ਪ੍ਰਾਪਤ ਹੋਇਆ. ਅਸਲੀਅਤ ਇਹ ਹੈ ਕਿ ਵਿਰਾਟ ਅਤੇ ਏਬੀ ਦੋਵੇਂ ਵਧੀਆ ਬੱਲੇਬਾਜ਼ ਹਨ। ਉਨ੍ਹਾਂ ਕੋਲ ਤਕਨੀਕ ਅਤੇ ਤਾਕਤ ਦੋਵੇਂ ਹਨ। ”