ਗੁਜਰਾਤ ‘ਚ ਵਾਪਰੀ ਦਰਦਨਾਕ ਘਟਨਾ, 132 ਲੋਕਾਂ ਦੀ ਮੌਤ

Global Team
1 Min Read

ਦਿੱਲੀ: ਗੁਜਰਾਤ ਦੇ ਮੋਰਬੀ ਵਿੱਚ ਪੁਲ ਹਾਦਸੇ ਤੇ ਰਾਸ਼ਟਰਪਤੀ ਦ੍ਰੌਪਤੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਮਾਮ ਹੋਰ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉੱਧਰ ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਰਾਜ ਵਿੱਚ ਪਾਰਟੀ ਵਰਕਰਾਂ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਉੱਥੇ ਹੀ ਕਈ ਕਾਂਗਰਸੀ ਆਗੂਆਂ ਵੱਲੋਂ ਭਾਜਪਾ ਤੇ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ ਗਿਆ ਹੈ। ਰਣਦੀਪ ਸੂਰਜੇਵਾਲਾ ਵੱਲੋਂ ਇਸ ਨੂੰ ਮਨੁੱਖ ਵੱਲੋਂ ਖੜ੍ਹੀ ਕੀਤੀ ਗਈ ਤ੍ਰਾਸਦੀ ਦੱਸਿਆ ਹੈ।

ਦੱਸ ਦੇਈਏ ਕਿ ਗੁਜਰਾਤ ਦੇ ਮੋਰਬੀ ਵਿੱਚ ਮਾਛੂ ਨਦੀ ਉੱਤੇ ਇੱਕ ਕੇਬਲ ਪੁਲ ਡਿੱਗਣ ਕਾਰਨ 132 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੀਐਮ ਮੋਦੀ ਨੇ ਮੋਰਬੀ ਪੁਲ ਹਾਦਸੇ ਦੇ ਮੱਦੇਨਜ਼ਰ ਸੋਮਵਾਰ ਨੂੰ ਅਹਿਮਦਾਬਾਦ ਵਿੱਚ ਹੋਣ ਵਾਲੇ ਆਪਣੇ ਰੋਡ ਸ਼ੋਅ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।ਉਪਰਾਸ਼ਟਰਪਤੀ ਜਗਦੀਪ ਧਨਖੜ ਨੇ ਜਿੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤਾਂ ਉੱਥੇ ਹੀ ਸੁਰੱਖਿਅਤ ਬਚਾਏ ਜਾਣ ਲਈ ਈਸ਼ਵਰ ਤੋਂ ਪ੍ਰਾਰਥਨਾ ਕੀਤੀ ਹੈੈ। ਜਾਣਕਾਰੀ ਮੁਤਾਬਿਕ ਮਰਨ ਵਾਲਆਿਂ ਵੱਿਚ ਜ਼ਆਿਦਾਤਰ ਬੱਚੇ, ਔਰਤਾਂ ਅਤੇ ਬਜ਼ੁਰਗ ਸ਼ਾਮਲ ਹਨ।ਐੱਨ.ਡੀ.ਆਰ.ਐੱਫ. ਟੀਮਾਂ ਬਚਾਅ ਕਾਰਜਾਂ *ਚ ਜੁਟੀਆਂ ਹੋਈਆਂ ਹਨ

 

Share This Article
Leave a Comment