ਸ਼ਹਿਨਾਜ ਗਿੱਲ ਦੇ ਪਿਤਾ ਨੂੰ ਧਮਕੀ ਦੇਣ ਵਾਲਾ ਨਿਕਲਿਆ ਪੁਰਾਣਾ ਗੰਨਮੈਨ

Rajneet Kaur
1 Min Read

ਅੰਮ੍ਰਿਤਸਰ : ਬਿੱਗ ਬੌਸ ਸੀਜ਼ਨ 13 ‘ਚ ਸਭ ਦੇ ਦਿਲਾਂ ‘ਤੇ ਰਾਜ਼ ਕਰਨ ਵਾਲੀ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ।ਜਿਸ ਤੋਂ ਬਾਅਦ ਪੁਲਿਸ ਵਲੋਂ ਕੀਤੀ ਜਾ ਰਹੀ ਭਾਲ ‘ਤੇ ਹੈ ਇਹ ਪਤਾ ਚਲਿਆ ਹੈ ਕਿ ਅਦਾਕਾਰਾ ਦੇ ਪਿਤਾ ਨੂੰ ਧਮਕੀ ਦੇਣ ਵਾਲਾ ਪੁਰਾਣਾ ਗੰਨਮੈਨ ਸੀ।

ਦੱਸ ਦੇਈਏ ਕਿ ਸ਼ੁੱਕਰਵਾਰ ਰਾਤ ਉਨ੍ਹਾਂ ਨੂੰ ਕਿਸੇ ਅਣਪਛਾਤੇ ਮੋਬਾਈਲ ਨੰਬਰ ਤੋਂ  ਫੋਨ ਆਇਆ ਸੀ, ਜਿਸ ‘ਚ ਵਿਅਕਤੀ ਨੇ ਕਿਹਾ ਕਿ ਉਹ ਸੰਤੋਖ ਸਿੰਘ ਨੂੰ ਦੀਵਾਲੀ ਤੋਂ ਪਹਿਲਾਂ ਮਾਰ ਦੇਵੇਗਾ।  ਸੰਤੋਖ ਗਿੱਲ ਨੇ ਦੱਸਿਆ ਸੀ ਕਿ  ਸ਼ੁੱਕਰਵਾਰ ਨੂੰ ਉਹ ਕਾਰ ਚਲਾ ਕੇ ਤਰਨਤਾਰਨ ਜਾ ਰਹੇ ਸਨ ਕਿ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਈ। ਫੋਨ ਚੁੱਕਿਆ ਤਾਂ ਉਸ ਨੇ ਧਮਕੀ ਦਿੱਤੀ ਕਿ ਉਹ ਗੋਲੀ ਨਹੀਂ ਮਾਰੇਗਾ ਬਲਕਿ ਦਿਲ ਦੇ ਟੁੱਕੜੇ ਟੁੱਕੜੇ ਕਰ ਦੇਵੇਗਾ। ਦੱਸਦੇ ਚਲੀਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 25 ਦਸੰਬਰ ਦੀ ਰਾਤ ਵੀ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ’ਤੇ ਫਾਇਰਿੰਗ ਕੀਤੀ ਸੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment