ਸ਼ੀ ਅਤੇ ਟਰੰਪ ਵਿਚਾਲੇ ਹੋਏ ਨਵੇਂ ਸਮਝੌਤੇ, ਟਰੰਪ ਨੇ ਕਿਹਾ- ਦੋਵਾਂ ਦੇਸ਼ਾਂ ਨੂੰ ਹੋਵੇਗਾ ਫਾਇਦਾ

Global Team
2 Min Read

ਨਿਊਜ਼ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤਿੰਨ ਦਿਨਾਂ ਚੀਨ ਦਾ ਦੌਰਾ ਪੂਰਾ ਕਰਕੇ ਵਾਪਿਸ ਪਰਤ ਆਏ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਖਰੀ ਦੌਰ ਦੀ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਦੀ ਇਹ ਮੁਲਾਕਾਤ ਬੀਜਿੰਗ ਦੇ ਝੋਂਗਨਨਹਾਈ ਕੰਪਲੈਕਸ ‘ਚ ਹੋਈ। ਇਸ ਨੂੰ ਚੀਨ ਦੀ ਚੋਟੀ ਦੀ ਲੀਡਰਸ਼ਿਪ ਦਾ ਸਭ ਤੋਂ ਸੁਰੱਖਿਅਤ ਅਤੇ ਗੁਪਤ ਸ਼ਕਤੀ ਕੇਂਦਰ ਮੰਨਿਆ ਜਾਂਦਾ ਹੈ।

ਰਿਪੋਰਟ ਅਨੁਸਾਰ ਮੁਲਾਕਾਤ ਦੌਰਾਨ ਟਰੰਪ ਨੇ ਕੰਪਲੈਕਸ ਦੇ ਖੂਬਸੂਰਤ ਬਗੀਚਿਆਂ ਅਤੇ ਉੱਥੇ ਦੀ ਸਜਾਵਟ ਦੀ ਤਾਰੀਫ ਕੀਤੀ। ਸ਼ੀ ਜਿਨਪਿੰਗ ਖੁਦ ਟਰੰਪ ਦੇ ਨਾਲ ਪੂਰੇ ਕੰਪਲੈਕਸ ਵਿਚ ਮੌਜੂਦ ਸਨ।ਝੋਂਗਨਨਹਾਈ ਨੂੰ ਚੀਨ ਦਾ ਵ੍ਹਾਈਟ ਹਾਊਸ ਮੰਨਿਆ ਜਾਂਦਾ ਹੈ। ਇਹ ਚੀਨੀ ਕਮਿਊਨਿਸਟ ਪਾਰਟੀ ਦਾ ਸਭ ਤੋਂ ਮਹੱਤਵਪੂਰਨ ਲੀਡਰਸ਼ਿਪ ਕੰਪਲੈਕਸ ਹੈ, ਜਿੱਥੇ ਚੀਨ ਦੇ ਚੋਟੀ ਦੇ ਆਗੂ ਕੰਮ ਕਰਦੇ ਹਨ ਅਤੇ ਮਹੱਤਵਪੂਰਨ ਸਰਕਾਰੀ ਫੈਸਲੇ ਲਏ ਜਾਂਦੇ ਹਨ।

ਬੈਠਕ ਤੋਂ ਬਾਅਦ ਟਰੰਪ ਨੇ ਕਿਹਾ ਕਿ ਚੀਨ ਨਾਲ ਸ਼ਾਨਦਾਰ ਵਪਾਰਕ ਸੌਦੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਚੀਨ ਦੋਵਾਂ ਨੂੰ ਇਨ੍ਹਾਂ ਸਮਝੌਤਿਆਂ ਦਾ ਫਾਇਦਾ ਹੋਵੇਗਾ। ਟਰੰਪ ਨੇ ਕਿਹਾ, “ਅਸੀਂ ਕੁਝ ਵਧੀਆ ਸੌਦੇ ਕੀਤੇ ਹਨ ਜੋ ਦੋਵਾਂ ਦੇਸ਼ਾਂ ਲਈ ਚੰਗੇ ਹਨ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਸਮਝੌਤਿਆਂ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ। ਰਵਾਨਾ ਹੋਣ ਸਮੇਂ ਟਰੰਪ ਨੂੰ ਬੀਜਿੰਗ ਕੈਪੀਟਲ ਇੰਟਰਨੈਸ਼ਨਲ ਏਅਰਪੋਰਟ ‘ਤੇ ਗਾਰਡ ਆਫ ਆਨਰ ਦਿੱਤਾ ਗਿਆ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਛੱਡਣ ਆਏ ਸਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment