ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸ਼ਕਰਪੁਰ ਬਾਜ਼ਾਰ ‘ਚ ਇਕ ਨਾਬਾਲਿਗ ਲੜਕੇ ਦੀ ਉਸ ਦੇ ਦੋਸਤਾਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਜਦੋਂ ਨਾਬਾਲਿਗ ਨਵਾਂ ਮੋਬਾਇਲ ਲੈ ਕੇ ਵਾਪਿਸ ਆ ਰਿਹਾ ਸੀ ਤਾਂ ਬਾਜ਼ਾਰ ‘ਚ ਉਸਦੇ ਦੋਸਤਾਂ ਨੇ ਉਸਤੋਂ ਪਾਰਟੀ ਮੰਗੀ। ਨਾਬਾਲਿਗ ਨੇ ਸਾਫ ਇਨਕਾਰ ਕਰ ਦਿਤਾ।ਜਿਸਤੋਂ ਬਾਅਦ ਉਸਦੇ ਦੋਸਤਾਂ ਨੇ ਉਸਤੇ ਚਾਕੂ ਨਾਲ ਕਈ ਵਾਰ ਕੀਤੇ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਥਾਣਾ ਸ਼ਕਰਪੁਰ ਪੁਲਿਸ ਨੇ ਕਤਲ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਵੀ ਨਾਬਾਲਗ ਹਨ। ਨਾਬਾਲਿਗ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ, ਘਟਨਾ ਸਮੇਂ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤਿੰਨ ਲੋਕ ਭੱਜੇ ਅਤੇ ਨਾਬਾਲਿਗ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਚਸ਼ਮਦੀਦਾਂ ਮੁਤਾਬਕ ਬਾਜ਼ਾਰ ‘ਚ ਇਕ ਨਾਬਾਲਿਗ ਦਾ ਕਤਲ ਕਰ ਦਿੱਤਾ ਗਿਆ। ਉਹ ਲਹੂ-ਲੁਹਾਨ ਹਾਲਤ ਵਿਚ ਇਧਰ-ਉਧਰ ਭੱਜਦਾ ਰਿਹਾ ਪਰ ਉਸ ਦੇ ਦੋਸਤਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ । ਨਾਬਾਲਿਗ ਨੂੰ ਲੋਕ ਨਾਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੋਸਤਾਂ ਨੇ ਪਾਰਟੀ ਮੰਗੀ
ਪੁਲਿਸ ਨੇ ਦੱਸਿਆ ਕਿ ਨਾਬਾਲਿਗ ਆਪਣੇ ਇੱਕ ਦੋਸਤ ਨਾਲ ਸ਼ਕਰਪੁਰ ਬਾਜ਼ਾਰ ‘ਚ ਮੋਬਾਇਲ ਫੋਨ ਖਰੀਦਣ ਗਿਆ ਸੀ। ਉਹ ਮੋਬਾਈਲ ਫ਼ੋਨ ਖ਼ਰੀਦ ਕੇ ਵਾਪਿਸ ਆ ਰਿਹਾ ਸੀ, ਜਦੋਂ ਉਹ ਸਮੋਸਾ ਵੇਚਣ ਵਾਲੇ ਕੋਲ ਪਹੁੰਚਿਆ ਤਾਂ ਤਿੰਨ ਹੋਰ ਦੋਸਤ ਆ ਗਏ, ਨਵਾਂ ਮੋਬਾਈਲ ਖਰੀਦਣ ਦੀ ਪਾਰਟੀ ਮੰਗਣ ਲੱਗੇ। ਸਚਿਨ ਨੇ ਪਾਰਟੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੋਸਤਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ।
ਡੀਸੀਪੀ ਅਪੂਰਵ ਗੁਪਤਾ ਨੇ ਦੱਸਿਆ ਕਿ ਸ਼ਾਮ 7:15 ਵਜੇ ਦੇ ਕਰੀਬ ਗਸ਼ਤ ਦੌਰਾਨ ਬੀਟ ਮੁਲਾਜ਼ਮਾਂ ਨੇ ਸ਼ਕਰਪੁਰ ਬਾਜ਼ਾਰ ਵਿੱਚ ਸਮੋਸੇ ਦੀ ਦੁਕਾਨ ਨੇੜੇ ਖੂਨ ਨਾਲ ਲਥਪਥ ਲਾਸ਼ ਨੂੰ ਦੇਖਿਆ। ਪੁੱਛ-ਪੜਤਾਲ ਕਰਨ ‘ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਕੁਝ ਲੜਕਿਆਂ ਨੇ ਇਕ ਲੜਕੇ ਨੂੰ ਚਾਕੂ ਮਾਰ ਦਿੱਤਾ ਅਤੇ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।