ਨਹਿਰਾਂ ਪੱਕੀਆਂ ਕਰਨ ਦਾ ਮਾਮਲਾ : ਫਰੀਦਕੋਟੀਆਂ ਦੀ ਪੁਕਾਰ ਲੈ ਸੀ.ਐੱਮ ਦੇ ਦਰਬਾਰ ਪਹੁੰਚੇ ਵਿਧਾਨ ਸਭਾ ਸਪੀਕਰ

Global Team
2 Min Read

ਫਰੀਦਕੋਟ : ਪੰਜ ਦਰਿਆਵਾਂ ਦੇ ਨਾਮ ‘ਤੇ ਵਸਿਆ ਪੰਜਾਬ ਅੱਜ ਬੂੰਦ ਬੂੰਦ ਪਾਣੀ ਲਈ ਤਰਸ ਰਿਹਾ ਹੈ ਤਾਂ ਇਸ ‘ਚ ਕੋਈ ਅਤਿਕਥਨੀ ਨਹੀਂ ਹੈ। ਪਰ ਫਿਰ ਆਪ ਭਾਵੇਂ ਪਾਣੀ ਦੀ ਕਿੱਲਤ ਸਹਾਰ ਰਿਹਾ ਹੈ ਪਰ ਵੱਖ ਵੱਖ ਰਾਜਾਂ ਨੂੰ ਪਾਣੀ ਦੇ ਰਿਹਾ ਹੈ। ਜੇਕਰ ਗੱਲ ਰਾਜਸਥਾਨ ਦੀ ਗੱਲ ਕਰ ਲਈਏ ਤਾਂ ਵਿਸ਼ੇਸ਼ ਤੌਰ ‘ਤੇ ਦੋ ਨਹਿਰਾਂ ਰਾਹੀਂ ਰਾਜਸਥਾਨ ਨੂੰ ਪਾਣੀ ਦਿੱਤਾ ਜਾ ਰਿਹਾ ਹੈ। ਬੀਤੇ ਦਿਨੀਂ ਬਜਟ ਇਜਲਾਸ ਦੌਰਾਨ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨਹਿਰਾਂ ਨੂੰ ਪੱਕਾ ਕਰਨ ਲਈ ਬਜ਼ਟ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਇਸ ਦਾ ਵਿਰੋਧ ਹੋ ਰਿਹਾ ਹੈ। ਇਸ ਕਾਰਨ ਫਰੀਦਕੋਟ ਨਿਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਬਤ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂ ਕਰਵਾਇਆ ਗਿਆ ਹੈ।

ਦਰਅਸਲ ਬੀਤੇ ਦਿਨੀਂ ਜਦੋਂ ਕੁਲਤਾਰ ਸਿੰਘ ਸੰਧਵਾਂ ਫਰੀਦਕੋਟ ਪਹੁੰਚੇ ਸਨ ਤਾਂ ਨਹਿਰਾਂ ਪੱਕੀਆਂ ਕਰਨ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਬਾਬਤ ਫਰੀਦਕੋਟ ਨਿਵਾਸੀਆਂ ਨੇ ਸਪੀਕਰ ਨੂੰ ਜਾਣੂ ਕਰਵਾਇਆ ਸੀ। ਸੁਸਾਇਟੀ ਫਾਰ ਇਕਾਲੋਜੀਕਲ ਐਂਡ ਇਨਵਾਇਰਮੈਂਟ ਰਿਸੋਰਸ ਫਰੀਦਕੋਟ ਤੇ ਜਲ ਜੀਵਨ ਬਚਾਊ ਮੋਰਚਾ ਅਤੇ ਹੋਰਨਾਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਹਿਰਾਂ ਪੱਕੀਆਂ ਹੁੰਦੀਆਂ ਹਨ ਤਾਂ ਇਸ ਨਾਲ ਵਾਤਾਵਰਨ ਨੂੰ ਬਹੁਤ ਨੁਕਸਾਨ ਹੋਵੇਗਾ। ਨਹਿਰ ਦੇ ਕਿਨਾਰੇ ਖੜ੍ਹੇ ਦਰਖਤ ਸੁੱਕ ਜਾਣਗੇ।  ਸੰਧਵਾਂ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਫਰੀਦਕੋਟ ਨਿਵਾਸੀਆਂ ਵੱਲੋਂ ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ ਨਹਿਰ ਦੇ ਕਿਨਾਰੇ ਦਰਖਤ ਲਗਾ ਕੇ ਇਲਾਕੇ ਨੂੰ ਹਰਾ ਭਰਾ ਬਣਾਇਆ ਗਿਆ ਹੈ।

ਦੱਸ ਦੇਈਏ ਕਿ ਜੇਕਰ ਇਹ ਦੋਵੇਂ ਨਹਿਰਾਂ ਪੱਕੀਆਂ ਹੁੰਦੀਆਂ ਹਨ ਤਾਂ ਇਸ ਨਾਲ ਪਾਣੀ ਧਰਤੀ ਵਿੱਚ ਸਿੰਮਣਾ ਬੰਦ ਹੋ ਜਾਵੇਗਾ। ਜਿਸ ਕਾਰਨ ਧਰਤੀ ਹੇਠਲਾ ਪਾਣੀ ਜੋ ਪਹਿਲਾਂ ਹੀ ਲਗਾਤਾਰ ਹੇਠਾਂ ਜਾ ਰਿਹਾ ਹੈ ਉਹ ਪੱਧਰ ਹੋਰ ਤੇਜੀ ਨਾਲ ਹੇਠਾਂ ਜਾਵੇਗਾ। ਇਸ ਦੇ ਨਾਲ ਹੀ ਜੋ ਦਰੱਖਤਾਂ ਦੇ ਨਾਲ ਹੋਰ ਬਨਸਪਤੀ ਹੈ ਉਸ ਨੂੰ ਨੁਕਸਾਨ ਹੋਵੇਗਾ।

Share this Article
Leave a comment