ਬ੍ਰਾਜ਼ੀਲ : ਦੁਨੀਆ ਵਿੱਚ ਹਰ ਦਿਨ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ । ਇਸੇ ਲੜੀ ਤਹਿਤ ਅੱਜ ਇੱਕ ਅਜਿਹਾ ਵਿਅਕਤੀ ਸਾਹਮਣੇ ਆਇਆ ਹੈ ਜਿਸ ਦੇ ਸਰੀਰ ਵਿੱਚ ਤਿੰਨ ਗੁਰਦੇ ਵੇਖੇ ਗਏ ਹਨ। ਇੱਥੇ ਹੀ ਬੱਸ ਨਹੀਂ ਹੈਰਾਨੀ ਦੀ ਗੱਲ ਹੈ ਕਿ ਇਹ ਤਿੰਨੋਂ ਗੁਰਦੇ ਹੀ ਆਮ ਵਾਂਗ ਕੰਮ ਕਰ ਰਹੇ ਹਨ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ 38 ਸਾਲਾ ਵਿਅਕਤੀ ਦੇ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ।
ਜਾਣਕਾਰੀ ਮੁਤਾਬਕ ਜਦੋਂ ਪੇਟ ਦਰਦ ਨਾਲ ਪੀੜਤ ਇਹ ਵਿਅਕਤੀ ਡਾਕਟਰ ਕੋਲ ਪਹੁੰਚਿਆ ਅਤੇ ਡਾਕਟਰ ਨੇ ਉਸ ਨੂੰ ਸੀਟੀ ਸਕੈਨ ਕਰਵਾਉਣ ਲਈ ਕਿਹਾ। ਸੀਟੀ ਸਕੈਨ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਸਰੀਰ ਵਿੱਚ ਤਿੰਨ ਗੁਰਦੇ ਸਨ। ਇਹ ਵਿਅਕਤੀ ਬ੍ਰਾਜ਼ੀਲ ਦੀ ਰਾਜਧਾਨੀ ਸਾਓ ਪੌਲੋ ਦਾ ਰਹਿਣ ਵਾਲਾ ਹੈ।
ਰਿਪੋਰਟਾਂ ਦੇ ਅਨੁਸਾਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਦੁਰਲੱਭ ਮਾਮਲਾ ਹੈ। ਇਹ ਸਥਿਤੀ ਉਦੋਂ ਹੁੰਦੀ ਹੈ ਜਦੋਂ ਇਕ ਕਿਡਨੀ ਗਰਭ ਅਵਸਥਾ ਵਿੱਚ ਭਰੂਨ ਦੇ ਵਿਕਾਸ ਦੇ ਦੌਰਾਨ ਦੋ ਹਿੱਸਿਆਂ ਵਿਚ ਵੰਡੀਆ ਜਾਂਦੀਆਂ ਹਨ।