ਚੰਡੀਗੜ੍ਹ: ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਤੋਂ ਭਾਰਤ ਲਈ ਇੱਕ ਜਹਾਜ਼ ਭੇਜਿਆ ਹੈ। ਗੈਰ-ਕਾਨੂੰਨੀ ਭਾਰਤੀਆਂ ਨੂੰ ਲੈ ਕੇ ਜਾਣ ਵਾਲਾ ਟਰਾਂਸਪੋਰਟ ਜਹਾਜ਼ 205 ਲੋਕਾਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਲਈ ਰਵਾਨਾ ਹੋਇਆ ਹੈ ਅਤੇ ਇਨ੍ਹਾਂ ਸਾਰਿਆਂ ਦੀ ਪਛਾਣ ਕਰ ਲਈ ਗਈ ਹੈ।
ਜਿਸ ਵਿਚ ਕੁੱਲ 30 ਪੰਜਾਬੀ ਯਾਤਰੀ ਸ਼ਾਮਿਲ ਹਨ। ਜਿਨ੍ਹਾਂ ਵਿਚ ਜਲੰਧਰ 4, ਅੰਮ੍ਰਿਤਸਰ 5, ਗੁਰਦਾਸਪੁਰ 1, ਤਰਨਤਾਰਨ 1, ਕਪੂਰਥਲਾ 6, ਹੁਸ਼ਿਆਰਪੁਰ 2, ਲੁਧਿਆਣਾ 2, ਐਸ.ਬੀ.ਐਸ.ਨਗਰ 2, ਪਟਿਆਲਾ 4, ਸੰਗਰੂਰ 1, ਐਸ.ਏ.ਐਸ ਨਗਰ 1 ਅਤੇ ਫਤਿਹਗੜ੍ਹ ਸਾਹਿਬ 1-17 ਯਾਤਰੀ ਸ਼ਾਮਿਲ ਹਨ। ਅਮਰੀਕੀ ਫੌਜ ਦਾ ਜਹਾਜ਼ ਸੀ-17 ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗਾ। ਜਿਸ ਵਿੱਚ ਭਾਰਤ ਦੇ 6 ਰਾਜਾਂ ਤੋਂ ਲੋਕ ਦੁਪਹਿਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣਗੇ।
ਜਾਣਕਾਰੀ ਅਨੁਸਾਰ ਅਮਰੀਕਾ ਤੋਂ ਆਉਣ ਵਾਲੇ ਇਸ ਜਹਾਜ਼ ਵਿਚ ਚਾਲਕ ਦਲ ਦੇ 11 ਮੈਂਬਰ ਅਤੇ 45 ਅਮਰੀਕੀ ਅਧਿਕਾਰੀ ਵੀ ਹੋਣਗੇ, ਜੋ ਕਿ 205 ਭਾਰਤੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰ ਕੇ ਵਾਪਸ ਪਰਤਣਗੇ। ਦੱਸ ਦੇਈਏ ਕਿ ਇਸ ਵਿੱਚ 104 ਭਾਰਤੀ ਮੌਜੂਦ ਹੋਣਗੇ, ਜਿਨ੍ਹਾਂ ਵਿੱਚ ਪੰਜਾਬ ਦੇ 30, ਗੁਜਰਾਤ ਦੇ 33, ਯੂਪੀ ਦੇ 3, ਹਰਿਆਣਾ ਦੇ 33, ਚੰਡੀਗੜ੍ਹ ਤੋਂ 2, ਮਹਾਰਾਸ਼ਟਰ ਦੇ 3 ਸ਼ਾਮਿਲ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।