ਨਿਊਜ਼ ਡੈਸਕ: ਦੁਬਈ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਕਾਰਤੂਸ ਮਿਲਿਆ ਹੈ। ਦੇਸ਼ ‘ਚ ਉਡਾਣਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਅਜਿਹੇ ‘ਚ ਫਲਾਈਟ ‘ਚ ਕਾਰਤੂਸ ਮਿਲਣਾ ਇਕ ਵੱਡੀ ਖਬਰ ਹੈ। ਇਹ ਕਾਰਤੂਸ ਦੁਬਈ ਤੋਂ ਦਿੱਲੀ ਆ ਰਹੀ ਫਲਾਈਟ ਦੀ ਸੀਟ ਦੀ ਜੇਬ ‘ਚੋਂ ਮਿਲਿਆ ਸੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰਤੂਸ ਫਲਾਈਟ ਤੱਕ ਕਿਵੇਂ ਪਹੁੰਚਿਆ।
ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ 27 ਅਕਤੂਬਰ, 2024 ਨੂੰ ਦੁਬਈ ਤੋਂ ਦਿੱਲੀ ਆਉਣ ਤੋਂ ਬਾਅਦ ਫਲਾਈਟ ਏਆਈ 916 ਦੀ ਸੀਟ ਦੀ ਜੇਬ ਵਿੱਚੋਂ ਇੱਕ ਕਾਰਤੂਸ ਮਿਲਿਆ ਸੀ। ਹਾਲਾਂਕਿ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਯਾਤਰੀਆਂ ਨੂੰ ਲੈਂਡਿੰਗ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਏਅਰ ਇੰਡੀਆ ਦੁਆਰਾ ਨਿਰਧਾਰਿਤ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਦਿਆਂ, ਤੁਰੰਤ ਏਅਰਪੋਰਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਦੱਸ ਦੇਈਏ ਕਿ 26 ਅਕਤੂਬਰ ਤੋਂ ਪਹਿਲਾਂ 13 ਦਿਨਾਂ ਵਿੱਚ ਇੰਡੀਅਨ ਏਅਰਲਾਈਨਜ਼ ਦੀਆਂ 300 ਤੋਂ ਵੱਧ ਉਡਾਣਾਂ ਨੂੰ ਬੰ.ਬ ਦੀ ਧਮ.ਕੀ ਦੀ ਗਲਤ ਸੂਚਨਾ ਮਿਲੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।