ਨੇਤਾ ਨੇ ਭਰੀ ਮੀਟਿੰਗ ‘ਚ ਸੁੱਟੇ ਤਿੰਨ ਗ੍ਰੇਨੇਡ, 1 ਮੌਤ 26 ਜਖ਼ਮੀ

Rajneet Kaur
2 Min Read

ਨਿਊਜ਼ ਡੈਸਕ:ਯੂਕਰੇਨ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਗ੍ਰਾਮ ਦੀ ਕੌਂਸਲ ਦੀ ਮੀਟਿੰਗ ਵਿੱਚ ਗ੍ਰੇਨੇਡ ਸੁੱਟ ਦਿਤਾ। ਘਟਨਾ ਸ਼ੁੱਕਰਵਾਰ ਦੀ ਹੈ ਜਿੱਥੇ ਯੂਕਰੇਨ ਦੇ ਇੱਕ ਗ੍ਰਾਮ ਦੇ ਕੌਂਸਲਰ ਨੇ ਮੀਟਿੰਗ ਵਿੱਚ ਬੈਠੇ ਲੋਕਾਂ ‘ਤੇ ਬੰਬ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 26 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਯੂਕਰੇਨ ਦੀ ਮੀਡੀਆ ਏਜੰਸੀ ਇੰਟਰਫੈਕਸ ਮੁਤਾਬਕ ਮਾਮਲਾ ਜ਼ਕਰਪਟੀਆ ਦੇ ਕੇਰੇਟਸਕੀ ਵਿਲੇਜ ਕੌਂਸਲ ਦਾ ਹੈ ਅਤੇ ਗ੍ਰਨੇਡ ਨਾਲ ਹਮਲਾ ਕਰਨ ਵਾਲਾ ਵਿਅਕਤੀ ਗ੍ਰਾਮ ਕੌਂਸਲ ਦਾ ਡਿਪਟੀ ਹੈ। ਸਥਾਨਕ ਪੁਲਿਸ ਨੇ ਆਪਣੇ ਫੇਸਬੁੱਕ ਪੇਜ ‘ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ 11.37 ‘ਤੇ ਪਤਾ ਲੱਗਾ ਅਤੇ ਸ਼ਿਕਾਇਤਕਰਤਾ ਨੇ ਕਿਹਾ ਕਿ ਮੁਕਾਚੇਵੋ ਜ਼ਿਲੇ ਵਿਚ ਕੇਰੇਟਸਕੀ ਕੌਂਸਲ ਦੀ ਇਮਾਰਤ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ‘ਚ ਮਰਨ ਵਾਲੇ ਵਿਅਕਤੀ ਦਾ ਨਾਂ ਫਿਊਜ਼ ਹੈ। ਗ੍ਰਨੇਡ ਹਮਲੇ ਦੀ ਸਾਰੀ ਘਟਨਾ ਹਾਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਹਮਲਾ ਕਰਨ ਵਾਲਾ ਵਿਅਕਤੀ ਸਾਈਡ ‘ਤੇ ਖੜ੍ਹਾ ਹੈ ਅਤੇ ਬਾਅਦ ‘ਚ ਉਹ ਆਪਣੀ ਜੇਬ ‘ਚੋਂ ਇਕ ਤੋਂ ਬਾਅਦ ਇਕ ਤਿੰਨ ਗ੍ਰਨੇਡ ਕੱਢਦਾ ਹੈ। ਇਸ ਤੋਂ ਬਾਅਦ ਉਸ ਨੇ ਬੰਬ ਨੂੰ ਐਕਟੀਵੇਟ ਕਰ ਕੇ ਜ਼ਮੀਨ ‘ਤੇ ਸੁੱਟ ਦਿੱਤਾ।

ਜਿਵੇਂ ਹੀ ਪਹਿਲਾ ਗ੍ਰੇਨੇਡ ਜ਼ਮੀਨ ‘ਤੇ ਡਿੱਗਿਆ, ਇਕ ਭਿਆਨਕ ਧਮਾਕਾ ਹੋਇਆ ਅਤੇ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਹਾਲ ਦੇ ਅੰਦਰ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਜ਼ਮੀਨ ‘ਤੇ ਲੇਟ ਗਏ ਪਰ ਫਿਰ ਵੀ ਧਮਾਕਾ ਬਹੁਤ ਜ਼ਬਰਦਸਤ ਸੀ, ਜਿਸ ਕਾਰਨ 26 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment