ਨਿਊਜ਼ ਡੈਸਕ: ਮਸ਼ਹੂਰ ਨੇਤਾ ਮਿਖਾਇਲ ਗੋਰਬਾਚੇਵ ਜੋ ਰੂਸੀ ਸੋਵੀਅਤ ਸੰਘ ਦੇ ਆਖਰੀ ਰਾਸ਼ਟਰਪਤੀ ਸਨ, ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 91 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਗੋਰਬਾਚੇਵ ਨੂੰ ਬਿਨਾਂ ਕਿਸੇ ਖੂਨ-ਖਰਾਬੇ ਦੇ ਕੋਲਡ ਵਾਰ ਨੂੰ ਖਤਮ ਕਰਨ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਉਹ ਸੋਵੀਅਤ ਯੂਨੀਅਨ ਦੇ ਪਤਨ ਨੂੰ ਰੋਕਣ ਵਿੱਚ ਅਸਫਲ ਰਹੇ। ਕੁਝ ਲੋਕ ਇਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਮੰਨਦੇ ਹਨ।
ਮੰਗਲਵਾਰ ਨੂੰ ਰੂਸੀ ਏਜੰਸੀਆਂ ਨੇ ਹਸਪਤਾਲ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਗੋਰਬਾਚੋਵ ਦੀ ਮੌਤ ਦੀ ਸੂਚਨਾ ਦਿੱਤੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ, ਪਰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਗੁਰਦੇ ਦੀ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਤੋਂ ਬਾਅਦ ਜੂਨ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਮਿਖਾਇਲ ਗੋਰਬਾਚੇਵ ਸੋਵੀਅਤ ਸੰਘ ਦਾ ਇੱਕ ਬਹੁਤ ਪ੍ਰਭਾਵਸ਼ਾਲੀ ਨੇਤਾ ਸਨ । ਜਿੰਨ੍ਹਾਂ ਨੇ ਕਮਿਊਨਿਸਟ ਸ਼ਾਸਨ ਦੇ ਸੁਧਾਰ ਦੀ ਅਗਵਾਈ ਕੀਤੀ ਸੀ। ਗੋਰਬਾਚੇਵ ਚਾਹੁੰਦੇ ਸਨ ਕਿ ਸੋਵੀਅਤ ਸਰਕਾਰ ਲੋਕਤੰਤਰੀ ਸਿਧਾਂਤਾਂ ਦੇ ਆਧਾਰ ‘ਤੇ ਚਲਾਈ ਜਾਵੇ ਜਿਸ ਵਿਚ ਆਮ ਲੋਕਾਂ ਨੂੰ ਕੁਝ ਆਜ਼ਾਦੀ ਹੋਵੇ। ਇਹ ਸੱਚ ਹੈ ਕਿ 1989 ਵਿੱਚ ਜਦੋਂ ਸੋਵੀਅਤ ਯੂਨੀਅਨ ਦੇ ਪੂਰਬੀ ਯੂਰਪੀ ਹਿੱਸੇ ਵਿੱਚ ਲੋਕਤੰਤਰ ਪੱਖੀ ਲਹਿਰ ਦੀ ਹਨੇਰੀ ਚੱਲੀ ਤਾਂ ਗੋਰਬਾਚੇਵ ਨੇ ਇਸ ਨੂੰ ਰੋਕਣ ਲਈ ਬਹੁਤ ਤਾਕਤ ਵਰਤੀ।
ਕ੍ਰੇਮਲਿਨ ਦੇ ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਵੀਅਤ ਰਾਜਨੇਤਾ ਦੇ ਦੇਹਾਂਤ ‘ਤੇ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਕਿਹਾ ਹੈ ਕਿ ਉਹ ਮਿਖਾਇਲ ਗੋਰਬਾਚੇਵ ਦੇ ਦੇਹਾਂਤ ਬਾਰੇ ਸੁਣ ਕੇ ‘ਦੁਖੀ’ ਹਨ।
- Advertisement -
I'm saddened to hear of the death of Gorbachev.
I always admired the courage & integrity he showed in bringing the Cold War to a peaceful conclusion.
In a time of Putin’s aggression in Ukraine, his tireless commitment to opening up Soviet society remains an example to us all.
— Boris Johnson (@BorisJohnson) August 30, 2022
- Advertisement -
ਇਸ ਦੇ ਨਾਲ ਹੀ ਅਮਰੀਕੀ ਨੇਤਾ ਅਤੇ ਬਾਡੀ ਬਿਲਡਰ ਆਰਨੋਲਡ ਨੇ ਵੀ ਮਿਖਾਇਲ ਗੋਰਬਾਚੇਵ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨਾਲ ਆਪਣੀ ਇਕ ਫੋਟੋ ਟਵੀਟ ਕੀਤੀ।ਉਨ੍ਹਾਂ ਨੇ ਲਿਖਿਆ, “ਇੱਕ ਪੁਰਾਣੀ ਕਹਾਵਤ ਹੈ, ““Never meet your heroes.”।”
There’s an old saying, “Never meet your heroes.” I think that’s some of the worst advice I’ve ever heard. Mikhail Gorbachev was one of my heroes, and it was an honor and a joy to meet him. I was unbelievably lucky to call him a friend. All of us can learn from his fantastic life. pic.twitter.com/All5suSke1
— Arnold (@Schwarzenegger) August 30, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.