ਨਿਊਜ਼ ਡੈਸਕ- ਦਿ ਕਸ਼ਮੀਰ ਫਾਈਲਜ਼ ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਸੋਸ਼ਲ ਮੀਡੀਆ ‘ਤੇ ਇੱਕ ਦਿਲ ਦਹਿਲਾਉਣ ਵਾਲੀ ਰਿਪੋਰਟ ਪੋਸਟ ਕੀਤੀ ਹੈ। ਨਾਲ ਹੀ ਲਿਖਿਆ ਹੈ ਕਿ ਜੋ ਵੀ ਮਰਨ ਵਾਲਿਆਂ ਦੀ ਗਿਣਤੀ ‘ਤੇ ਬਹਿਸ ਕਰਦਾ ਹੈ, ਉਸ ਨੂੰ ਇਹ 1989 ਦੀ ਰਿਪੋਰਟ ਦਿਖਾਓ। ਦੱਸ ਦੇਈਏ ਕਿ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਸੀ ਕਿ ਫਿਲਮ ‘ਚ ਕਈ ਗੱਲਾਂ ਨੂੰ ਝੂਠਾ ਦਿਖਾਇਆ ਗਿਆ ਹੈ। ਜਦੋਂ ਇਹ ਸਭ ਹੋਇਆ ਤਾਂ ਫਾਰੂਕ ਅਬਦੁੱਲਾ ਮੁੱਖ ਮੰਤਰੀ ਨਹੀਂ ਸਨ। ਇਹ ਇੱਕ ਵਪਾਰਕ ਫਿਲਮ ਹੈ। ਹੁਣ ਵਿਵੇਕ ਨੇ ਉਨ੍ਹਾਂ ਨੂੰ ਟੈਗ ਕਰਕੇ ਇਹ ਦਿਲ ਦਹਿਲਾਉਣ ਵਾਲੀ ਘਟਨਾ ਟਵਿਟਰ ‘ਤੇ ਪੋਸਟ ਕੀਤਾ ਹੈ।
ਫਿਲਮ ਦਿ ਕਸ਼ਮੀਰ ਫਾਈਲਜ਼ ਨੂੰ ਲੈ ਕੇ ਪੂਰਾ ਦੇਸ਼ ਦੋ ਹਿੱਸਿਆਂ ‘ਚ ਵੰਡਿਆ ਹੋਇਆ ਹੈ। ਕਈ ਲੋਕ ਫਿਲਮ ਨੂੰ ਲੈ ਕੇ ਕਾਫੀ ਭਾਵੁਕ ਹਨ, ਜਦਕਿ ਕੁਝ ਇਸ ਨੂੰ ਪ੍ਰਾਪੇਗੰਡਾ ਦੱਸ ਰਹੇ ਹਨ। ਹਾਲ ਹੀ ‘ਚ ਉਮਰ ਅਬਦੁੱਲਾ ਨੇ ਕਿਹਾ ਸੀ ਕਿ ਫਿਲਮ ‘ਚ ਕਈ ਗੱਲਾਂ ਝੂਠ ਬੋਲੀਆਂ ਗਈਆਂ ਹਨ। ਹੁਣ ਵਿਵੇਕ ਅਗਨੀਹੋਤਰੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਜਵਾਬ ਦਿੱਤਾ ਹੈ। ਵਿਵੇਕ ਨੇ ਲਿਖਿਆ, ਜਦੋਂ ਵੀ ਕੋਈ ਵਿਅਕਤੀ ਜੋ ਨਸਲਕੁਸ਼ੀ ਵਿੱਚ ਵਿਸ਼ਵਾਸ਼ ਨਹੀਂ ਰੱਖਦਾ, ਮਰੇ ਹੋਏ ਲੋਕਾਂ ਦੀ ਗਿਣਤੀ ‘ਤੇ ਬਹਿਸ ਕਰਦਾ ਹੈ, ਉਸਨੂੰ ਇਹ 1989 ਦੀ ਰਿਪੋਰਟ ਦਿਖਾਓ ਅਤੇ ਪੁੱਛੋ, ਤੁਸੀਂ ਰਮੇਸ ਕੁਮਾਰ ਨੂੰ ਕਿੰਨੇ ਨੰਬਰ ਦਿਓਗੇ? ਵੈਸੇ ਤਾਂ ਉਮਰ ਅਬਦੁੱਲਾ ਦੇ ਪਿਤਾ ਅਤੇ ਸ਼ੇਖ ਅਬਦੁੱਲਾ ਦੇ ਪੁੱਤਰ ਉਸ ਸਮੇਂ ਮੁੱਖ ਮੰਤਰੀ ਸਨ।
Whenever any Genocide Denier tries to divert by arguing on numbers of dead people, show him this report from 1989 and ask “how many numbers would you give Ramesh Kumar?”
Btw, @OmarAbdullah’s father and son of Shri Sheikh Abdullah was the chief minister at that time. pic.twitter.com/CNvOf2sgBy
— Vivek Ranjan Agnihotri (@vivekagnihotri) March 23, 2022
ਇਸ ਰਿਪੋਰਟ ਵਿੱਚ ਰਮੇਸ਼ ਕੁਮਾਰ ਦੀ ਤਸਵੀਰ ਦੇ ਨਾਲ ਲਿਖਿਆ ਗਿਆ ਹੈ, ਰਮੇਸ਼ ਕੁਮਾਰ ਦਾ ਪੁੱਛਣਾ ਹੈ ਕਿ ਉਹ ਆਪਣਾ ਨਾਮ ਵੀ ਕਿਵੇਂ ਲੈ ਲਵੇ ਕਿਉਂਕਿ ਇਸਲਾਮਿਕ ਕੱਟੜਪੰਥੀਆਂ ਨੇ ਭਾਰਤ ਮਾਤਾ ਦੀ ਜੈ ਕਹਿਣ ‘ਤੇ ਉਸਦੀ ਜੀਭ ਕੱਟ ਦਿੱਤੀ ਸੀ। ਵਿਵੇਕ ਅਗਨੀਹੋਤਰੀ ਦੀ ਇਸ ਪੋਸਟ ‘ਤੇ ਕਈ ਲੋਕਾਂ ਨੇ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ ਫਿਲਮ ‘ਚ ਇਹ ਸੀਨ ਕਿਉਂ ਨਹੀਂ ਦਿਖਾਇਆ। ਕਈ ਲੋਕਾਂ ਨੇ ਲਿਖਿਆ ਹੈ ਕਿ ਕਸ਼ਮੀਰ ਦੀਆਂ ਕਹਾਣੀਆਂ ਦਿਖਾਉਣ ਵਿੱਚ ਵੈੱਬ ਸੀਰੀਜ਼ ਵੀ ਘੱਟ ਰਹਿ ਜਾਵੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.