ਮਨੀਪੁਰ ਹਿੰਸਾ ਦੇ ਵਿਰੋਧ ‘ਚ ਅੱਜ ਪੰਜਾਬ ਬੰਦ ਦਾ ਅਸਰ ਕਈ ਥਾਵਾਂ ‘ਤੇ ਦੇਖਣ ਨੂੰ ਮਿਲਿਆ

Rajneet Kaur
2 Min Read

ਚੰਡੀਗੜ੍ਹ: ਮਨੀਪੁਰ ‘ਚ ਹਿੰਸਾ ਵਿਰੁਧ ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ ‘ਤੇ ਪੰਜਾਬ ਬੰਦ ਦਾ ਸੱਦਾ ਦਿਤਾ ਹੈ। ਪੰਜਾਬ ਵਿੱਚ  ਬੰਦ ਦਾ ਅਸਰ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਹੈ।ਸ਼ਹਿਰ ਦੇ ਕਈ ਬਾਜ਼ਾਰ ਬੰਦ ਨਜ਼ਰ ਆਏ। ਇਸ ਤੋਂ ਇਲਾਵਾ ਕਈ ਚੌਂਕ-ਚੌਰਾਹਿਆਂ ਉੱਤੇ ਧਰਨਾ ਦਿੱਤਾ ਜਾ ਰਿਹਾ ਹੈ।ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ।

ਉੱਥੇ ਹੀ ਨੈਸ਼ਨਲ ਹਾਈਵੇ ਨੂੰ ਵੀ ਬੰਦ ਕਰ ਦਿੱਤਾ ਜਾ ਗਿਆ ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੰਦ ਸਮਰਥਕਾਂ ਨੇ ਕਿਹਾ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਹਾਈਵੇਅ ਜਾਮ ਕੀਤੇ ਜਾਣਗੇ। ਬਾਜ਼ਾਰ ਬੰਦ ਰਹਿਣਗੇ। ਸਿਰਫ਼ ਮੈਡੀਕਲ ਸਹੂਲਤਾਂ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿਤੀ ਜਾਵੇਗੀ। ਬੰਦ ਦੌਰਾਨ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਡਿਊਟੀ ‘ਤੇ ਮੌਜੂਦ ਫੌਜੀ ਵਾਹਨਾਂ ਨੂੰ ਵਿਚ ਨਹੀਂ ਰੋਕਿਆ ਜਾਵੇਗਾ।

ਦੁਆਬਾ ਵਿੱਚ ਬੰਦ ਦਾ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ ਪਰ ਮਾਝਾ ਤੇ ਮਾਲਵਾ ਵਿੱਚ ਬਾਜ਼ਾਰ ਆਮ ਵਾਂਗ ਹੀ ਖੁੱਲ੍ਹੇ ਹਨ। ਉਧਰ, ਪਤਾ ਲੱਗਾ ਹੈ ਕਿ ਕਈ ਇਲਾਕਿਾਂ ਵਿੱਚ ਬੰਦ ਦੇ ਸੱਦੇ ਦੇ ਮੱਦੇਨਜ਼ਰ ਸਰਕਾਰੀ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment