ਨਵੀਂ ਦਿੱਲੀ:- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ‘ਚ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਦੇ ਬਜਟ ਭਾਸ਼ਣ ਦੌਰਾਨ ਦੋ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜੋ ਸਿੱਧੇ ਤੌਰ ‘ਤੇ ਆਮ ਆਦਮੀ ਦੇ ਜੀਵਨ ਨੂੰ ਪ੍ਰਭਾਵਤ ਕਰਦੀਆਂ ਹਨ।
ਦੱਸ ਦਈਏ ਬਜਟ ‘ਚ ਆਮ ਲੋਕਾਂ ਨੂੰ ਟੈਕਸ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਬਜਟ ‘ਚ ਮੌਜੂਦਾ ਟੈਕਸ ਸਲੈਬ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਬਜਟ ਦੌਰਾਨ ਮੋਬਾਈਲ ਫੋਨ ਤੇ ਮੋਬਾਈਲ ਫੋਨ ਦੇ ਪਾਰਟਸ, ਚਾਰਜਰ, ਕਾਰ ਪਾਰਟਸ, ਇਲੈਕਟ੍ਰਾਨਿਕ ਉਪਕਰਣ, ਆਯਾਤ ਕੀਤੇ ਕੱਪੜੇ, ਸੋਲਰ ਇਨਵਰਟਰ, ਸੋਲਰ ਉਪਕਰਣ ਤੇ ਕੌਟਨ ਆਦਿ ਮਹਿੰਗਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਟੀਲ ਦਾ ਸਾਮਾਨ, ਸੋਨਾ, ਚਾਂਦੀ, ਤਾਂਬੇ ਦਾ ਸਾਮਾਨ ਤੇ ਚਮੜੇ ਤੋਂ ਬਣੀਆਂ ਚੀਜ਼ਾਂ ਨੂੰ ਸਸਤਾ ਕੀਤਾ ਗਿਆ ਹੈ।