ਪੰਜਾਬ ਵਿਧਾਨ ਸਭਾ ਸੈਸ਼ਨ ਦਾ ਗਰਮਾਇਆ ਮੁੱਦਾ , ਹੁਣ ਗਵਰਨਰ ਨੇ ਲਿਖੀ ਸੀਐੱਮ ਨੂੰ ਚਿੱਠੀ

Rajneet Kaur
3 Min Read

ਚੰਡੀਗੜ੍ਹ: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਕਰਾਰ ਵਧਦੀ ਜਾ ਰਹੀ ਹੈ। ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੈਸ਼ਨ ਵਿੱਚ ਕੀਤੀ ਜਾ ਰਹੀ ਕਾਰਵਾਈ ਦਾ ਬਿਓਰਾ ਮੰਗਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਠੀ ਦਾ ਜਵਾਬ ਭੇਜਿਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਵਿੱਚ ਜੀ.ਐੱਸ.ਟੀ., ਪਰਾਲੀ ਤੇ ਬਿਜਲੀ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਜਾਣੀ ਹੈ।

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਵਾਲੀ ਪੰਜਾਬ ਸਰਕਾਰ ਨੇ 27 ਸਤੰਬਰ ਨੂੰ ਵਿਧਾਨ ਸਭਾ ਸੈਸ਼ਨ ਸੱਦਣ ਲਈ ਮਨਜ਼ੂਰੀ ਮੰਗੀ ਸੀ। ਰਾਜਪਾਲ ਵੱਲੋਂ ਕਾਰਵਾਈ ਦਾ ਬਿਓਰਾ ਮੰਗਣ ‘ਤੇ ਸੀ.ਐੱਮ. ਨੇ ਕਿਹਾ ਸੀ ਕਿ ਹੁਣ ਤਾਂ ਹੱਦ ਹੋ ਗਈ, 75 ਸਾਲਾਂ ਵਿੱਚ ਅੱਜ ਤੱਕ ਕਿਸੇ ਰਾਜਪਾਲ ਨੇ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਮੰਗੀ।

ਮੁੱਖ ਮੰਤਰੀ ਵੱਲੋਂ ਆ ਰਹੇ ਲਗਾਤਾਰ ਬਿਆਨਾਂ ਤੋਂ ਬਾਅਦ ਹੁਣ ਗਵਰਨਰ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ। ਜਿਸ ਵਿਚ ਉਨ੍ਹਾਂ ਲਿਖਿਆ- ‘ਅੱਜ ਦੇ ਅਖਬਾਰਾਂ ‘ਚ ਤੁਹਾਡੇ ਬਿਆਨ ਪੜ੍ਹ ਕੇ ਮੈਨੂੰ ਜਾਪਦਾ ਹੈ ਕਿ ਸ਼ਾਇਦ ਤੁਸੀਂ ਮੇਰੇ ਤੋਂ ‘ਬਹੁਤ ਜ਼ਿਆਦਾ’ ਨਾਰਾਜ਼ ਹੋ। ਸ਼ਾਇਦ ਤੁਹਾਡੇ ਕਾਨੂੰਨੀ ਸਲਾਹਕਾਰ ਤੁਹਾਨੂੰ ਉਚਿਤ ਜਾਣਕਾਰੀ ਨਹੀਂ ਦੇ ਰਹੇ ਹਨ। ਇਸ ਲਈ ਮੈਂ ਸੰਵਿਧਾਨ ਦੀ ਧਾਰਾ 167 ਤੇ 168 ਦੇ ਉਪਬੰਧਾਂ ਨੂੰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ, ਜਿਨ੍ਹਾਂ ਨੂੰ ਪੜ੍ਹ ਕੇ ਮੇਰੇ ਬਾਰੇ ਤੁਹਾਡੀ ਰਾਏ ਜ਼ਰੂਰ ਬਦਲ ਜਾਵੇਗੀ।’

ਧਾਰਾ 167 ਅਨੁਸਾਰ :

- Advertisement -

ਰਾਜਪਾਲ ਨੂੰ ਸੂਚਨਾ ਦੇਣ ਦੇ ਸਬੰਧ ਵਿੱਚ ਮੁੱਖ ਮੰਤਰੀ ਦੇ ਕਰਤੱਵ ਆਦਿ। ਇਹ ਹਰੇਕ ਰਾਜ ਦੇ ਮੁੱਖ ਮੰਤਰੀ ਦਾ ਕਰਤੱਵ ਹੋਵੇਗਾ :

(1) ਸੂਬੇ ਦੇ ਰਾਜਪਾਲ ਨੂੰ ਰਾਜ ਦੇ ਮਾਮਲਿਆਂ ਦੇ ਪ੍ਰਸ਼ਾਸਨ ਅਤੇ ਕਾਨੂੰਨ ਦੇ ਪ੍ਰਸਤਾਵਾਂ ਨਾਲ ਸਬੰਧਤ ਮੰਤਰੀ ਪ੍ਰੀਸ਼ਦ ਦੇ ਸਾਰੇ ਫੈਸਲਿਆਂ ਬਾਰੇ ਦੱਸਣਾ।

(2) ਰਾਜ ਦੇ ਮਾਮਲਿਆਂ ਦੇ ਪ੍ਰਸ਼ਾਸਨ ਅਤੇ ਰਾਜਪਾਲ ਦੁਆਰਾ ਮੰਗੇ ਜਾਣ ਵਾਲੇ ਕਾਨੂੰਨ ਦੇ ਪ੍ਰਸਤਾਵਾਂ ਨਾਲ ਸਬੰਧਤ ਅਜਿਹੀ ਜਾਣਕਾਰੀ ਪ੍ਰਦਾਨ ਕਰਨਾ।

(3) ਜੇਕਰ ਰਾਜਪਾਲ ਦੁਆਰਾ ਅਜਿਹਾ ਕਰਨ ਦੀ ਲੋੜ ਹੋਵੇ, ਤਾਂ ਕਿਸੇ ਵੀ ਅਜਿਹੇ ਮਾਮਲੇ ਨੂੰ ਮੰਤਰੀ ਮੰਡਲ ਦੇ ਵਿਚਾਰ ਲਈ ਪੇਸ਼ ਕਰਨਾ ਜਿਸ ਬਾਰੇ ਮੰਤਰੀ ਦੁਆਰਾ ਫੈਸਲਾ ਕੀਤਾ ਗਿਆ ਹੈ ਪਰ ਜਿਸ ਨੂੰ ਰਾਜ ਵਿਧਾਨ ਮੰਡਲ ਵੱਲੋਂ ਵਿਚਾਰਿਆ ਨਹੀਂ ਗਿਆ ਹੈ।

ਧਾਰਾ 168 ਅਨੁਸਾਰ :

- Advertisement -

ਰਾਜ ਵਿਧਾਨ ਸਭਾ ਦੇ ਸੰਵਿਧਾਨ

(1) ਹਰ ਰਾਜ ਲਈ ਇੱਕ ਵਿਧਾਨ ਸਭਾ ਹੋਵੇਗੀ ਜਿਸ ਵਿੱਚ ਇੱਕ ਰਾਜਪਾਲ ਹੋਵੇਗਾ, ਅਤੇ

(a) ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ, ਦੋ ਸਦਨ:

(ਬੀ) ਦੂਜੇ ਰਾਜਾਂ ਵਿੱਚ, ਇੱਕ ਸਦਨ।

(2) ਜਿੱਥੇ ਕਿਸੇ ਰਾਜ ਦੀ ਵਿਧਾਨ ਸਭਾ ਵਿੱਚ ਦੋ ਸਦਨ ਹੁੰਦੇ ਹਨ, ਇੱਕ ਵਿਧਾਨ ਸਭਾ ਵਜੋਂ ਜਾਣਿਆ ਜਾਵੇਗਾ ਅਤੇ ਦੂਜੇ ਨੂੰ ਵਿਧਾਨ ਸਭਾ ਵਜੋਂ ਜਾਣਿਆ ਜਾਵੇਗਾ, ਅਤੇ ਜਿੱਥੇ ਸਿਰਫ਼ ਇੱਕ ਸਦਨ ​​ਹੈ, ਇਸ ਨੂੰ ਵਿਧਾਨ ਸਭਾ ਵਜੋਂ ਜਾਣਿਆ ਜਾਵੇਗਾ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment